ਨਵੀਂ ਦਿੱਲੀ, 12 ਅਪ੍ਰੈਲ 2025: ਜੀਪੇਅ, ਫੋਨ ਪੇਅ ਅਤੇ ਪੇਅਟੀਐੱਮ ਵਰਗੀਆਂ ਐੱਪਸ ਦਾ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸ਼ਨਿਚਰਵਾਰ ਨੂੰ ਇਕ ਵਾਰ ਫਿਰ ਤੋਂ ਯੂਪੀਆਈ ਖ਼ਪਤਕਾਰਾਂ ਨੂੰ ਸਰਵੀਸ ਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਪੀਆਈ ਡਾਊਨ ਹੋਣ ਕਾਰਨ ਕਰੋੜਾਂ ਲੋਕਾਂ ਨੂੰ ਡਿਜੀਟਲ ਪੇਮੈਂਟ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਪੀਆਈ ਡਾਊਨ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ ਡਾਊਨ ਐਡੀਟਰ ਵਲੋਂ ਵੀ ਯੂਪੀਆਈ ਡਾਊਨ ਦੀ ਪੁਸ਼ਟੀ ਕੀਤੀ ਗਈ ਹੈ। ਡਾਉਨਡਿਟੈਕਟਰ ਦੇ ਯੂਪੀਆਈ ਡਾਊਨ ਹੋਣ ਦੀ ਸਮੱਸਿਆ ਦੁਪਹਿਰ 12 ਵਜੇ ਸ਼ੁਰੂ ਹੋਈ। ਯੂਪੀਆਈ ਵਿੱਚ ਇਸ ਤਰ੍ਹਾਂ ਦੀ ਖ਼ਰਾਬੀ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਹਨ। ਦੁਪਹਿਰ 12 ਵੱਜ ਕੇ 30 ਮਿੰਟ ਤੋਂ ਯੂਜਰਸ ਲਗਾਤਾਰ Google Pay, PhonePe, Paytm, SBI ਦੇ ਡਿਜੀਟਲ ਪੇਮੈਂਟ ਦੀ ਸਰਵੀਸ ਬੰਦ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਫਿਲਹਾਲ ਅਜੇ NPCI ਨੇ ਇਸ ਸੰਬੰਦੀ ਕਿਸੇ ਵੀ ਤਰ੍ਹਾਂ ਦੀ ਆਫਿਸ਼ੀਅਲ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।
UPI ਬੰਦ ਹੋਣ ਕਾਰਨ, ਸਥਾਨਕ ਖਰੀਦਦਾਰੀ, ਆਨਲਾਈਨ ਬਿੱਲ ਭੁਗਤਾਨ ਅਤੇ ਪੈਸੇ ਟ੍ਰਾਂਸਫਰ ਸਮੇਤ ਬਹੁਤ ਸਾਰੇ ਕੰਮ ਰੁਕ ਗਏ। ਡਾਊਨਡਿਟੇਟਰ ਦੇ ਅਨੁਸਾਰ, ਲਗਭਗ 66% ਉਪਭੋਗਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਡਿਜੀਟਲ ਭੁਗਤਾਨਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਕਿ 34% ਉਪਭੋਗਤਾ ਅਜਿਹੇ ਸਨ ਜਿਨ੍ਹਾਂ ਨੇ ਫੰਡ ਟ੍ਰਾਂਸਫਰ ਵਿੱਚ ਸਮੱਸਿਆਵਾਂ ਦੀ ਰਿਪੋਰਟ ਕੀਤੀ।

