ਨਵੀਂ ਦਿੱਲੀ, 30 ਦਸੰਬਰ, 2020 – ਪਿਛਲੇ 27 ਦਿਨਾਂ ਤੋਂ ਬੰਦ ਗੱਲਬਾਤ ਅੱਜ ਕਿਸਾਨਾਂ ਅਤੇ ਕੇਂਦਰ ਵਿਚਾਲੇ ਹੋਵੇਗੀ। ਤਿੰਨ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਇਹ ਗੱਲਬਾਤ ਅੱਜ ਦੁਪਹਿਰ 2.00 ਵਜੇ ਹੋਵੇਗੀ। ਕਿਸਾਨਾਂ ਨੇ ਕੇਂਦਰ ਨੂੰ ਆਖਿਆ ਹੈ ਕਿ ਉਹ ਸਿਰਫ ਉਹਨਾਂ ਵੱਲੋਂ ਭੇਜੇ ਏਜੰਡੇ ’ਤੇ ਹੀ ਗੱਲਬਾਤ ਕਰਨਗੇ ਜਦਕਿ ਕੇਂਦਰ ਸਰਕਾਰ ਆਪਣੇ ਸਟੈਂਡ ’ਤੇ ਕਾਇਮ ਹੈ।
ਇਸ ਗੇੜ ਦੀ ਗੱਲਬਾਤ ਤੋਂ ਪਹਿਲਾਂ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕੱਲ੍ਹ ਇਕ ਵਾਰਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਤੇ ਕਿਸਾਨਾਂ ਨਾਲ ਗੱਲਬਾਤ ਲਈ ਰਣਨੀਤੀ ਤੈਅ ਕੀਤੀ। ਭਾਵੇਂ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ ਪਰ ਗੱਲਬਾਤ ਦਾ ਸਿੱਟਾ ਕੀ ਨਿਕਲੇਗਾ, ਇਸਨੂੰ ਲੈ ਕੇ ਸਵਾਲ ਹਾਲੇ ਵੀ ਬਣੇ ਹੋਏ ਹਨ।