ਨਵੀਂ ਦਿੱਲੀ, 10 ਮਈ, 2025: ਭਾਰਤ ਦੇ ਰੱਖਿਆ ਮੰਤਰਾਲੇ ਨੇ ਮੀਡੀਆ ਚੈਨਲਾਂ, ਡਿਜੀਟਲ ਪਲੇਟਫਾਰਮਾਂ ਅਤੇ ਨਿਊਜ਼ ਚੈਨਲਾਂ ਨੂੰ Advisory ਜਾਰੀ ਕੀਤੀ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਨਿਊਜ਼ ਚੈਨਲ ਆਪਣੇ ਪ੍ਰੋਗਰਾਮਾਂ ਵਿੱਚ ਸਾਇਰਨ ਵਜਾਉਣੇ ਬੰਦ ਕਰਨ। ਇਸ ਸੰਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਰੱਖਿਆ ਮੰਤਰਾਲੇ ਨੇ Advisory ਜਾਰੀ ਕੀਤੀ ਸੀ ਕਿ ਰੱਖਿਆ ਕਾਰਵਾਈਆਂ ਜਾਂ ਸੁਰੱਖਿਆ ਬਲਾਂ ਦੀਆਂ ਮੌਕੇ ‘ਤੇ ਕੀਤੀਆਂ ਜਾਣ ਵਾਲਿਆਂ ਕਾਰਵਾਈਆਂ ਦੀ ਲਾਈਵ ਜਾਂ ਤੁਰੰਤ ਰਿਪੋਰਟਿੰਗ ਤੋਂ ਪਰਹੇਜ਼ ਕਰਨ।
ਇਹ ਸਲਾਹ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ ਸੀ ਕਿ ਐਸਾ ਕਰਨ ਨਾਲ ਓਪਰੇਸ਼ਨਾਂ ਦੀ ਪ੍ਰਭਾਵਸ਼ੀਲਤਾ ਅਤੇ ਜਵਾਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਹ ਸਲਾਹ ਪਿਛਲੇ ਘਟਨਾਵਾਂ, ਜਿਵੇਂ ਕਿ ਕਾਰਗਿਲ ਯੁੱਧ ਅਤੇ ਮੁੰਬਈ ਹਮਲਿਆਂ, ਦੇ ਅਨੁਭਵਾਂ ਤੋਂ ਸਿੱਖ ਲੈ ਕੇ ਜਾਰੀ ਕੀਤੀ ਗਈ ਹੈ।

