- ਨਾਲੇ ਐਲਾਨੇ ਰਾਸ਼ਟਰੀ ਆਫ਼ਤ
ਨਵੀਂ ਦਿੱਲੀ, 7 ਅਗਸਤ 2024 – ਸੰਸਦ ਦੇ ਦੋਹਾਂ ਸਦਨਾਂ ‘ਚ ਮਾਨਸੂਨ ਸੈਸ਼ਨ ਦੀ ਕਾਰਵਾਈ ਚੱਲ ਰਹੀ ਹੈ। ਅੱਜ ਬੁੱਧਵਾਰ (7 ਅਗਸਤ) ਨੂੰ ਸੈਸ਼ਨ ਦਾ 13ਵਾਂ ਦਿਨ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵਾਇਨਾਡ ਦੁਖਾਂਤ ਦਾ ਮੁੱਦਾ ਉਠਾਇਆ।
ਰਾਹੁਲ ਨੇ ਕਿਹਾ- ਮੈਂ ਆਪਣੀ ਭੈਣ ਪ੍ਰਿਅੰਕਾ ਨਾਲ ਵਾਇਨਾਡ ਗਿਆ ਸੀ। ਉਥੋਂ ਦੇ ਦੁੱਖ ਅਤੇ ਤਬਾਹੀ ਨੂੰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਦੋ ਕਿਲੋਮੀਟਰ ਦੇ ਖੇਤਰ ਵਿੱਚ ਪੂਰੀ ਤਬਾਹੀ ਹੋਈ। 400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। NDRF, SDRF ਅਤੇ ਫੌਜ ਨੇ ਰਾਹਤ ਕਾਰਜ ਚਲਾਏ। ਵੱਖ-ਵੱਖ ਵਿਚਾਰਧਾਰਾਵਾਂ ਅਤੇ ਫਿਰਕਿਆਂ ਦੇ ਲੋਕ ਇੱਕ ਦੂਜੇ ਦੀ ਮਦਦ ਲਈ ਅੱਗੇ ਆਏ। ਇਹ ਬਹੁਤ ਵੱਡੀ ਤ੍ਰਾਸਦੀ ਹੈ। ਮੈਂ ਸਰਕਾਰ ਤੋਂ ਮੰਗ ਕਰਾਂਗਾ ਕਿ ਵਾਇਨਾਡ ਦੇ ਲੋਕਾਂ ਦੇ ਮੁੜ ਵਸੇਬੇ ਲਈ ਪੈਕੇਜ ਦਿੱਤਾ ਜਾਵੇ ਅਤੇ ਇਸ ਨੂੰ ਰਾਸ਼ਟਰੀ ਆਫ਼ਤ ਘੋਸ਼ਿਤ ਕੀਤਾ ਜਾਵੇ।
ਅੱਜ ਕੇਂਦਰ ਸਰਕਾਰ ਮੌਜੂਦਾ ਵਕਫ਼ ਐਕਟ ਵਿੱਚ ਕਰੀਬ 40 ਸੋਧਾਂ ਲਈ ਬਿੱਲ ਲਿਆ ਸਕਦੀ ਹੈ। ਮੌਜੂਦਾ ਸਮੇਂ ਵਿਚ ਵਕਫ਼ ਕੋਲ ਕਿਸੇ ਵੀ ਜ਼ਮੀਨ ਨੂੰ ਆਪਣੀ ਜਾਇਦਾਦ ਘੋਸ਼ਿਤ ਕਰਨ ਦਾ ਅਧਿਕਾਰ ਹੈ। ਨਵੇਂ ਬਿੱਲ ‘ਚ ਇਸ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।