”ਨਾ ਹੀ ਕਾਰ ਅਤੇ ਨਾ ਹੀ ਘੋੜੀ”, ਲਾੜਾ JCB ਮਸ਼ੀਨ ‘ਤੇ ਲੈ ਕੇ ਗਿਆ ਆਪਣੀ ਬਾਰਾਤ

ਅਹਿਮਦਾਬਾਦ, 4 ਫਰਵਰੀ 2023 – ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਵਿੱਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ ਹੈ। ਅਕਸਰ ਅਸੀਂ ਲਾੜੇ ਨੂੰ ਘੋੜੀ ‘ਤੇ ਬਾਰਾਤ ਕੱਢਦੇ ਦੇਖਦੇ ਹਾਂ ਪਰ ਨਵਸਾਰੀ ‘ਚ ਲਾੜੇ ਨੇ ਆਪਣੇ ਵਿਆਹ ਨੂੰ ਵਿਲੱਖਣ ਬਣਾਉਣ ਲਈ JCB ‘ਤੇ ਆਪਣੀ ਬਾਰਾਤ ਕੱਢੀ। JCB ‘ਤੇ ਗਈ ਬਰਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦਰਅਸਲ ਇਹ ਪੂਰਾ ਮਾਮਲਾ ਨਵਸਾਰੀ ਦੇ ਪਿੰਡ ਕਲਿਆਰੀ ਦਾ ਹੈ। ਜਿੱਥੇ ਆਦਿਵਾਸੀ ਢੋਡੀਆ ਭਾਈਚਾਰੇ ਦੇ ਕੇਯੂਰ ਪਟੇਲ ਨੇ JCB ‘ਤੇ ਆਪਣੀ ਬਾਰਾਤ ਕੱਢੀ। ਇਸ ਅਨੋਖੀ ਬਾਰਾਤ ‘ਚ ਲਾੜੇ ਦਾ ਕਹਿਣਾ ਹੈ ਕਿ ਉਹ ਆਪਣੇ ਵਿਆਹ ‘ਚ ਕੁਝ ਵੱਖਰਾ ਕਰਨਾ ਚਾਹੁੰਦਾ ਸੀ। ਇਹੀ ਕਾਰਨ ਹੈ ਕਿ ਉਸ ਨੇ ਖੁਦਾਈ ਲਈ ਵਰਤੀ ਜਾਂਦੀ ਜੇਸੀਬੀ ਮਸ਼ੀਨ ’ਤੇ ਆਪਣੀ ਬਾਰਾਤ ਲਿਜਾਣ ਬਾਰੇ ਸੋਚਿਆ।

ਕੇਯੂਰ ਪਟੇਲ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਪੰਜਾਬ ਵਿੱਚ ਇੱਕ ਲਾੜੇ ਦੀ ਬੁਲਡੋਜ਼ਰ ‘ਤੇ ਬਾਰਾਤ ਲੈ ਜਾਣ ਦੀ ਵੀਡੀਓ ਦੇਖੀ ਸੀ। ਇਹੀ ਵੀਡੀਓ ਦੇਖ ਕੇ ਉਸ ਨੇ JCB ‘ਤੇ ਆਪਣੀ ਬਾਰਾਤ ਲਿਜਾਣ ਦਾ ਮਨ ਬਣਾ ਲਿਆ ਸੀ। ਲਾੜੇ ਨੇ ਦੱਸਿਆ ਕਿ ਹਰ ਕੋਈ ਕਾਰ ਲੈ ਕੇ ਆਉਂਦਾ ਹੈ… ਮੈਂ ਕੁਝ ਵੱਖਰਾ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਆਪਣੇ ਵਿਆਹ ‘ਤੇ ਜੇ.ਸੀ.ਬੀ. ਲੈ ਕੇ ਗਿਆ, ਉਸ ਨੇ ਕਿਹਾ ਕਿ ਮੈਂ ਕੁਝ ਅਨੋਖਾ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਯੂ-ਟਿਊਬ ‘ਤੇ ਜੇਸੀਬੀ ਦੇ ਵਿਆਹ ਵਾਲੀ ਵੀਡੀਓ ਦੇਖੀ ਸੀ।

ਕੇਯੂਰ ਪਟੇਲ ਦੀ ਬਾਰਾਤ ਨੂੰ ਦੇਖ ਲਾੜੀ ਪੱਖ ਦੇ ਲੋਕ ਵੀ ਹੈਰਾਨ ਰਹਿ ਗਏ। ਮਹਿੰਗੇ ਵਾਹਨ ਵਾਂਗ ਜੇਸੀਬੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਢੋਲ ਵਜਾਉਣ ਦੇ ਨਾਲ-ਨਾਲ ਡੀਜੇ ਨੂੰ ਲੈ ਕੇ ਬਾਰਾਤ ਲਾੜੀ ਦੇ ਘਰ ਪਹੁੰਚੀ ਸੀ। ਅਨੋਖੀ ਬਾਰਾਤ ਨੂੰ ਦੇਖ ਕੇ ਸਥਾਨਕ ਲੋਕ ਵੀ ਹੈਰਾਨ ਰਹਿ ਗਏ। ਲੋਕਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। ਕੁਝ ਹੀ ਸਮੇਂ ਵਿੱਚ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਨਾਲ ਜੁੜੇ ਵਿਅਕਤੀਆਂ ਦੇ 1490 ਸ਼ੱਕੀ ਟਿਕਾਣਿਆਂ ‘ਤੇ ਸੂਬਾ ਪੱਧਰੀ ਛਾਪੇਮਾਰੀ

ਓਵਰਟੇਕ ਕਰਨ ਦੀ ਕੋਸ਼ਿਸ਼ ‘ਚ ਬੋਲੈਰੋ ਦੀ ਬਾਈਕ ਨਾਲ ਟੱਕਰ, ਪਿਓ ਸਮੇਤ 2 ਮਾਸੂਮ ਬੱਚਿਆਂ ਦੀ ਮੌ+ਤ, ਮਾਂ ਗੰਭੀਰ ਜ਼ਖਮੀ