ਗੁਰੂਗ੍ਰਾਮ ਮਾਡਲ ਦਿਵਿਆ ਪਾਹੂਜਾ ਦੀ ਮਿਲੀ ਲਾ+ਸ਼, 11ਵੇਂ ਦਿਨ ਭਾਖੜਾ ਨਹਿਰ ‘ਚੋਂ ਹੋਈ ਬਰਾਮਦ

  • ਹੋਟਲ ਮਾਲਕ ਨੇ ਗੋ+ਲੀ ਮਾਰ ਕੇ ਕੀਤੀ ਸੀ ਹੱਤਿਆ

ਗੁਰੂਗ੍ਰਾਮ, 13 ਜਨਵਰੀ 2024 – ਗੁਰੂਗ੍ਰਾਮ ‘ਚ ਕਤਲ ਕੀਤੀ ਗਈ ਗੈਂਗਸਟਰ ਦੀ ਮਾਡਲ ਗਰਲਫਰੈਂਡ ਦਿਵਿਆ ਪਾਹੂਜਾ ਦੀ ਲਾਸ਼ ਮਿਲ ਗਈ ਹੈ। ਪੁਲਿਸ ਨੇ NDRF ਟੀਮ ਦੀ ਮਦਦ ਨਾਲ ਫਤਿਹਾਬਾਦ ਦੇ ਟੋਹਾਣਾ ਨੇੜੇ ਨਹਿਰ ‘ਚੋਂ ਲਾਸ਼ ਨੂੰ ਬਰਾਮਦ ਕੀਤਾ ਹੈ। ਦਿਵਿਆ ਦੀ ਲਾਸ਼ ਲੈ ਕੇ ਜਾ ਰਹੇ ਬਲਰਾਜ ਗਿੱਲ ਦੀ ਕੋਲਕਾਤਾ ਤੋਂ ਗ੍ਰਿਫਤਾਰੀ ਤੋਂ ਬਾਅਦ ਇਸ ਦਾ ਸੁਰਾਗ ਮਿਲਿਆ ਹੈ। ਜਿਸ ਤੋਂ ਬਾਅਦ NDRF ਦੀਆਂ 25 ਟੀਮਾਂ ਦੀ ਮਦਦ ਨਾਲ ਲਾਸ਼ ਦੀ ਪਟਿਆਲਾ ਤੋਂ ਖਨੌਰੀ ਤੱਕ ਤਲਾਸ਼ੀ ਲਈ ਗਈ।

ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਦਿਵਿਆ ਦੇ ਪਰਿਵਾਰ ਨੂੰ ਇਸ ਦੀ ਫੋਟੋ ਭੇਜ ਦਿੱਤੀ। ਉਨ੍ਹਾਂ ਦੀ ਪੁਸ਼ਟੀ ਤੋਂ ਬਾਅਦ ਇਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਗੁਰੂਗ੍ਰਾਮ ਦੇ ਏਸੀਪੀ ਕ੍ਰਾਈਮ ਵਰੁਣ ਦਹੀਆ ਨੇ ਦਿਵਿਆ ਦੀ ਲਾਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਇਹ ਲਾਸ਼ ਦਿਵਿਆ ਦੇ ਕਤਲ ਦੇ 11 ਦਿਨ ਦੇ ਬਾਅਦ ਮਿਲੀ ਹੈ।

ਇਸ ਤੋਂ ਪਹਿਲਾਂ ਬਲਰਾਜ ਗਿੱਲ ਨੇ ਕਿਹਾ ਸੀ ਕਿ ਉਸ ਨੇ ਰਵੀ ਬੰਗਾ ਨਾਲ ਮਿਲ ਕੇ ਦਿਵਿਆ ਦੀ ਲਾਸ਼ ਨੂੰ ਪਟਿਆਲਾ ਨੇੜੇ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਸੀ। ਕਿਆਸ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਦਿਵਿਆ ਦੀ ਦੇਹ ਪਾਣੀ ਵਿੱਚ ਰੁੜ੍ਹ ਕੇ ਇੱਥੇ ਪਹੁੰਚੀ ਹੋਵੇਗੀ।

ਬਲਰਾਜ ਨੂੰ 3 ਦਿਨ ਦੇ ਟਰਾਂਜ਼ਿਟ ਰਿਮਾਂਡ ‘ਤੇ ਗੁਰੂਗ੍ਰਾਮ ਲਿਆਂਦਾ ਗਿਆ ਹੈ। ਪੁਲਿਸ ਟੀਮ ਸ਼ਨੀਵਾਰ ਦੁਪਹਿਰ ਤੱਕ ਗੁਰੂਗ੍ਰਾਮ ਪਹੁੰਚ ਜਾਵੇਗੀ।

ਪੁਲਿਸ ਸੂਤਰਾਂ ਅਨੁਸਾਰ ਕੋਲਕਾਤਾ ਪੁਲਿਸ ਦੀ ਮੁਢਲੀ ਪੁੱਛਗਿੱਛ ਦੌਰਾਨ ਬਲਰਾਜ ਗਿੱਲ ਨੇ ਖੁਲਾਸਾ ਕੀਤਾ ਕਿ 2 ਜਨਵਰੀ ਦੀ ਰਾਤ ਨੂੰ ਉਹ ਬੀਐਮਡਬਲਯੂ ਕਾਰ ਵਿੱਚ ਦਿਵਿਆ ਪਾਹੂਜਾ ਦੀ ਲਾਸ਼ ਲੈ ਕੇ ਰਵੀ ਬੰਗਾ ਨਾਲ ਗੁਰੂਗ੍ਰਾਮ ਤੋਂ ਰਵਾਨਾ ਹੋਇਆ ਸੀ। ਇਸ ਤੋਂ ਬਾਅਦ ਦੋਵਾਂ ਨੇ ਉਸ ਦੀ ਲਾਸ਼ ਨੂੰ ਪਟਿਆਲਾ-ਸੰਗਰੂਰ ਵਿਚਕਾਰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ। ਲਾਸ਼ ਦਾ ਨਿਪਟਾਰਾ ਕਰਨ ਤੋਂ ਬਾਅਦ ਬਲਰਾਜ ਅਤੇ ਰਵੀ ਵਾਪਸ ਪਟਿਆਲਾ ਆ ਗਏ ਅਤੇ ਬੀਐਮਡਬਲਯੂ ਕਾਰ ਨੂੰ ਬੱਸ ਸਟੈਂਡ ਦੀ ਪਾਰਕਿੰਗ ਵਿੱਚ ਛੱਡ ਗਏ।

ਇੱਥੋਂ ਦੋਵਾਂ ਨੇ ਟੈਕਸੀ ਬੁੱਕ ਕਰਵਾਈ ਅਤੇ ਪੁਲਿਸ ਤੋਂ ਬਚਣ ਲਈ ਰਾਜਸਥਾਨ ਦੇ ਉਦੈਪੁਰ ਸ਼ਹਿਰ ਪਹੁੰਚੇ। ਕਤਲੇਆਮ ਤੋਂ ਦੋ ਦਿਨ ਬਾਅਦ 4 ਜਨਵਰੀ ਨੂੰ ਪੁਲਿਸ ਨੇ ਪਟਿਆਲਾ ਤੋਂ ਬੀਐਮਡਬਲਿਊ ਕਾਰ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਟਰੇਸ ਕੀਤਾ ਤਾਂ ਪਤਾ ਲੱਗਾ ਕਿ ਉਹ ਉਦੈਪੁਰ ਦੇ ਇਕ ਹੋਟਲ ‘ਚ ਠਹਿਰੇ ਹੋਏ ਸਨ।

ਜਦੋਂ ਤੱਕ ਪੁਲਸ ਟੀਮ ਉਦੈਪੁਰ ਪਹੁੰਚੀ, ਦੋਵੇਂ ਦੋਸ਼ੀ ਉਥੋਂ ਫਰਾਰ ਹੋ ਕੇ ਵਾਪਸ ਚੰਡੀਗੜ੍ਹ ਪਹੁੰਚ ਗਏ। ਇੱਥੋਂ ਦੋਵੇਂ ਟਰੇਨ ‘ਚ ਸਵਾਰ ਹੋ ਕੇ ਹਾਵੜਾ ਪਹੁੰਚੇ। ਇਸ ਤੋਂ ਬਾਅਦ ਬਲਰਾਜ ਗਿੱਲ ਅਤੇ ਰਵੀ ਬੰਗਾ ਦੋਵੇਂ ਵੱਖ ਹੋ ਗਏ।

11 ਜਨਵਰੀ ਨੂੰ ਗੁਰੂਗ੍ਰਾਮ ਪੁਲਿਸ ਦੁਆਰਾ ਦਿਵਿਆ ਕਤਲ ਕਾਂਡ ਦੇ ਮੁਲਜ਼ਮ ਬਲਰਾਜ ਗਿੱਲ ਅਤੇ ਰਵੀ ਬੰਗਾ ਲਈ ਇੱਕ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਸੀ। ਅਗਲੇ ਹੀ ਦਿਨ 11 ਜਨਵਰੀ ਨੂੰ ਏਅਰਪੋਰਟ ਪੁਲਿਸ ਨੇ ਬਲਰਾਜ ਗਿੱਲ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕਰ ਲਿਆ ਸੀ।

ਇਸ ਤੋਂ ਬਾਅਦ ਗੁਰੂਗ੍ਰਾਮ ਪੁਲਿਸ ਬਲਰਾਜ ਗਿੱਲ ਨੂੰ ਲੈਣ ਕੋਲਕਾਤਾ ਪਹੁੰਚੀ। ਪੁਲਿਸ ਨੇ ਬਲਰਾਜ ਨੂੰ ਅਦਾਲਤ ਤੋਂ 3 ਦਿਨ ਦੇ ਟਰਾਂਜ਼ਿਟ ਰਿਮਾਂਡ ‘ਤੇ ਲਿਆ ਹੈ। ਪੁਲਿਸ ਬਲਰਾਜ ਗਿੱਲ ਨੂੰ ਸ਼ਨੀਵਾਰ ਦੁਪਹਿਰ ਤੱਕ ਗੁਰੂਗ੍ਰਾਮ ਲਿਆ ਸਕਦੀ ਹੈ।

ਦਰਅਸਲ, 2 ਜਨਵਰੀ ਨੂੰ ਗੁਰੂਗ੍ਰਾਮ ਦੇ ਬਲਦੇਵ ਨਗਰ ਦੀ ਰਹਿਣ ਵਾਲੀ ਦਿਵਿਆ ਪਾਹੂਜਾ (27) ਦੀ ਹੋਟਲ ਸਿਟੀ ਪੁਆਇੰਟ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਕਤਲ ਹੋਟਲ ਮਾਲਕ ਅਭਿਜੀਤ ਸਿੰਘ ਨੇ ਕੀਤਾ ਸੀ। ਦਿਵਿਆ 3 ਮਹੀਨਿਆਂ ਤੋਂ ਉਸ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਸੀ। ਕਤਲੇਆਮ ਤੋਂ ਇਕ ਦਿਨ ਪਹਿਲਾਂ 1 ਜਨਵਰੀ ਨੂੰ ਤਿੰਨੋਂ ਅਭਿਜੀਤ ਸਿੰਘ, ਦਿਵਿਆ ਪਾਹੂਜਾ ਅਤੇ ਬਲਰਾਜ ਗਿੱਲ ਹੋਟਲ ਸਿਟੀ ਪੁਆਇੰਟ ਪਹੁੰਚੇ ਸਨ।

ਤਿੰਨੋਂ ਹੋਟਲ ਦੇ ਰਿਸੈਪਸ਼ਨ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਨਜ਼ਰ ਆਏ। ਘਟਨਾ ਤੋਂ ਬਾਅਦ ਮੁੱਖ ਦੋਸ਼ੀ ਅਭੀਜੀਤ ਸਿੰਘ ਨੇ ਲਾਸ਼ ਦੇ ਨਿਪਟਾਰੇ ਲਈ 10 ਲੱਖ ਰੁਪਏ ਦੇ ਕੇ ਆਪਣੇ ਦੋਸਤਾਂ ਬਲਰਾਜ ਗਿੱਲ ਅਤੇ ਰਵੀ ਬੰਗਾ ਨੂੰ ਆਪਣੀ ਬੀ.ਐਮ.ਡਬਲਯੂ ਕਾਰ ਵਿੱਚ ਭੇਜਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ਜਾ ਰਹੀ ਔਰਤ ਨੇ ਲੁਧਿਆਣਾ ‘ਚ ਦਿੱਤਾ ਬੱਚੀ ਨੂੰ ਜਨਮ: ਸਰਹੱਦ ਪਾਰ ਉਡੀਕਦਾ ਰਿਹਾ ਪਤੀ

ਹੁਣ ਤੱਕ ਪੰਜਾਬ ਦਾ ਸਾਰਾ ਪੈਸਾ ਕੁਝ ਪਰਿਵਾਰ ਲੁੱਟ ਰਹੇ ਸਨ, ਪਰ ਹੁਣ ਸਭ ਠੀਕ ਕਰਾਂਗੇ – ਕੇਜਰੀਵਾਲ