ਹਰਿਆਣਾ ACB ਨੇ ਐਸਆਈ ਅਤੇ ਹੈਡ ਕਾਂਸਟੇਬਲ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

ਚੰਡੀਗੜ੍ਹ 7 ਅਪ੍ਰੈਲ 2024 – ਹਰਿਆਣਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਜ਼ਿਲ੍ਹਾ ਨੂਹ ਦੇ ਡਾਇਲ 112 ਫਿਰੋਜਪੁਰ ਝਿਰਕਾ ਪੁਲਿਸ ਥਾਣੇ ਵਿਚ ਤੈਨਾਤ ਈਐਸਆਈ ਸੁਰੇਂਦਰ ਅਤੇ ਹੈਡ ਕਾਂਸਟੇਬਲ ਬੀਰਪਾਲ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ| ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾ ‘ਤੇ ਝੂਠਾ ਮੁਕਦਮਾ ਦਰਜ ਕਰਨ ਦੇ ਬਦਲੇ ਵਿਚ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਵਿਚੋਂ ਸਬ-ਇੰਸਪੈਕਟਰ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਵਿਜੀਲੈਂਬ ਬਿਊਰੋ ਦੀ ਟੀਮ ਨੇ ਰੰਗੇ ਹੱਥੀ ਫੜਿਆ|

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਐਂਟੀ ਕਰਪਸ਼ਨ ਬਿਊਰੋ ਦੀ ਟੀਮ ਨੂੰ ਸ਼ਿਕਾਇਤ ਮਿਲੀ ਸੀ ਕਿ ਦੋਸ਼ੀਆਂ ਵੱਲੋਂ ਸ਼ਿਕਾਇਤਕਰਤਾਵਾਂ ‘ਤੇ ਝੂਠਾ ਮੁਕਦਮਾ ਦਰਜ ਕਰਨ ਦੇ ਬਦਲੇ ਵਿਚ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ| ਸ਼ਿਕਾਇਤਕਰਤਾ ਨੇ ਦਸਿਆ ਕਿ ਇਸ ਮਾਮਲੇ ਵਿਚ ਦੋਸ਼ੀਆਂ ਵੱਲੋਂ ਪਹਿਲਾਂ ਹੀ ਡੇਢ ਲੱਖ ਰੁਪਏ ਦੀ ਰਕਮ ਦੇ ਟਾਇਰ ਰਿਸ਼ਵਤ ਵੱਜੋਂ ਲਏ ਗਏ ਸਨ| ਮਾਮਲੇ ਦਾ ਪਤਾ ਚਲਦੇ ਹੀ ਵਿਜੀਲੈਂਸ ਟੀਮ ਨੇ ਦੋਸ਼ੀਆਂ ਨੂੰ ਫੜਣ ਲਈ ਯੋਜਨਾ ਬਣਾਈ ਅਤੇ ਉਨ੍ਹਾਂ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ| ਇਸ ਮਾਮਲੇ ਵਿਚ ਦੋਵਾਂ ਦੋਸ਼ੀਆਂ ਖਿਲਾਫ ਗੁਰੂਗ੍ਰਾਮ ਐਂਟੀ ਕਰਪਸ਼ਨ ਬਿਊਰੋ ਪੁਲਿਸ ਥਾਣੇ ਵਿਚ ਮੁਕਦਮਾ ਦਰਜ ਕਰਦੇ ਹੋਏ ਕਾਰਵਾਈ ਕੀਤੀ ਗਈ ਹੈ|

ਬਿਊਰੋ ਦੇ ਬੁਲਾਰੇ ਨੇ ਆਮ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਕੰਮ ਕਰਨ ਦੀ ਬਦਲੇ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਐਂਟੀ ਕਰਪਸ਼ਨ ਬਿਊਰੋ ਦੇ ਟੋਲ ਫਰੀ ਨੰਬਰ 1800-180-2022 ਅਤੇ 1064 ‘ਤੇ ਦੇਣਾ ਯਨੀਕੀ ਕਰਨ|

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਮਾਨ ਦਾ PM ਮੋਦੀ ‘ਤੇ ਹਮਲਾ, ਕਿਹਾ ਕਿ, ਉਹ ਕਹਿੰਦੇ ਹਨ – ਮੈਂ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਛੱਡਾਂਗਾ, ਮਤਲਬ ਭਾਜਪਾ ‘ਚ ਸ਼ਾਮਲ ਕਰ ਲਵਾਂਗਾ

ਕਲੀਨ ਏਅਰ ਪੰਜਾਬ ਅਤੇ ਫੋਰਟਿਸ ਹਸਪਤਾਲ ਲੁਧਿਆਣਾ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਆਸ਼ਾ ਵਰਕਰਾਂ ਨੂੰ ਕੀਤਾ ਤਿਆਰ