ਸ਼ੰਭੂ ਬਾਰਡਰ, 21 ਫਰਵਰੀ 2024: ਕਿਸਾਨਾਂ ਦੇ ਦਿੱਲੀ ਲਈ ਕੂਚ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਪੋਕਲੇਨ ਅਤੇ ਜੇ ਸੀ ਬੀ ਮਸ਼ੀਨਾਂ ਦੇ ਮਾਲਕਾਂ ਤੇ ਅਪਰੇਟਰਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਹਰਿਆਣਾ ਪੁਲਿਸ ਨੇ ਅਕਸ ‘ਤੇ ਇੱਕ ਟਵੀਟ ਰਾਹੀਂ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ “ਇਹਨਾਂ ਮਸ਼ੀਨ ਮਾਲਕਾਂ ਤੇ ਅਪਰੇਟਰਾਂ ਨੂੰ ਕਿਹਾ ਹੈ ਕਿ ਉਹ ਆਪਣੀਆਂ ਮਸ਼ੀਨਾਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਨਾ ਦੇਣ ਅਤੇ ਜੇਕਰ ਦਿੱਤੀਆਂ ਹਨ ਤਾਂ ਉਹ ਪ੍ਰਦਰਸ਼ਨ ਵਾਲੀ ਥਾਂ ਤੋਂ ਵਾਪਸ ਸੱਦ ਲੈਣ ਕਿਉਂਕਿ ਇਹਨਾਂ ਮਸ਼ੀਨਾਂ ਦੀ ਸੁਰੱਖਿਆ ਬਲਾਂ ਖਿਲਾਫ ਦੁਰਵਰਤੋਂ ਹੋ ਸਕਦੀ ਹੈ। ਇਹ ਵੀ ਕਿਹਾ ਕਿ ਇਹ ਗੈਰ ਜ਼ਮਾਨਤੀ ਅਪਰਾਧ ਹੈ ਤੇ ਤੁਹਾਡੇ ’ਤੇ ਫੌਜਦਾਰੀ ਮੁਕੱਦਮਾ ਵੀ ਚਲ ਸਕਦਾ ਹੈ।”