ਹਾਥਰਸ ਭਗਦੜ ਮਾਮਲਾ – ਮੁੱਖ ਮੁਲਜ਼ਮ ਨੂੰ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਆ

ਹਾਥਰਸ, 7 ਜੁਲਾਈ 2024 – ਹਾਥਰਸ ਭਗਦੜ ਦੇ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੂਕਰ ਨੂੰ ਸੀਜੇਐਮ ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਅਦਾਲਤ ਵਿੱਚ ਮਾਮਲੇ ਦੀ ਕਵਰੇਜ ਕਰਨ ਲਈ ਮੀਡੀਆ ਵੀ ਵੱਡੇ ਪੱਧਰ ‘ਤੇ ਪਹੁੰਚਿਆ ਹੋਇਆ ਸੀ। ਮੀਡੀਆ ਤੋਂ ਬਚਣ ਲਈ ਪੁਲਿਸ ਨੇ ਮਧੁਕਰ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਹੀ ਮਧੂਕਰ ਮੂੰਹ ਦੇ ਭਾਰ ਡਿੱਗ ਪਿਆ। ਪੁਲਿਸ ਵਾਲਿਆਂ ਨੇ ਉਸ ਨੂੰ ਜਲਦੀ ਸੰਭਾਲਿਆ ਅਤੇ ਫਿਰ ਜੀਪ ਵਿੱਚ ਬਿਠਾ ਕੇ ਲੈ ਗਏ।

ਮਧੁਕਰ ਅਤੇ ਉਸ ਦੇ ਇੱਕ ਹੋਰ ਸਾਥੀ ਸੰਜੀਵ ਯਾਦਵ ਨੂੰ ਅਲੀਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ। ਸਵੇਰੇ 11 ਵਜੇ ਪੁਲਸ ਨੇ ਮਧੂਕਰ ਨੂੰ ਜ਼ਿਲ੍ਹਾ ਹਸਪਤਾਲ ‘ਚ ਮੈਡੀਕਲ ਭਰਤੀ ਕਰਵਾਇਆ। ਜਦੋਂ ਉਹ ਬਾਹਰ ਆਇਆ ਤਾਂ ਉਸ ਦਾ ਮੂੰਹ ਤੌਲੀਏ ਨਾਲ ਬੰਨ੍ਹਿਆ ਹੋਇਆ ਸੀ। ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਕਈ ਸਵਾਲ ਪੁੱਛੇ ਪਰ ਦੇਵ ਪ੍ਰਕਾਸ਼ ਨੇ ਕੋਈ ਜਵਾਬ ਨਹੀਂ ਦਿੱਤਾ। ਦੇਵ ਪ੍ਰਕਾਸ਼ ਨੂੰ ਸ਼ੁੱਕਰਵਾਰ ਰਾਤ ਦਿੱਲੀ ਦੇ ਨਜਫਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਐਸਪੀ ਨਿਪੁਨ ਅਗਰਵਾਲ ਨੇ ਕਿਹਾ- ਮਧੂਕਰ ਫੰਡ ਇਕੱਠਾ ਕਰਦਾ ਸੀ। ਕੁਝ ਸਮਾਂ ਪਹਿਲਾਂ ਸਿਆਸੀ ਪਾਰਟੀਆਂ ਨੇ ਉਸ ਨਾਲ ਸੰਪਰਕ ਕੀਤਾ ਸੀ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਪਾਰਟੀਆਂ ਨੇ ਕੋਈ ਫੰਡਿੰਗ ਕੀਤੀ ਸੀ ਜਾਂ ਨਹੀਂ। ਦੂਜੇ ਪਾਸੇ ਬਿਹਾਰ ਦੇ ਪਟਨਾ ‘ਚ ਹੋਏ ਹਾਦਸੇ ਨੂੰ ਲੈ ਕੇ ਭਾਜਪਾ ਦੇ ਇਕ ਨੇਤਾ ਨੇ ਭੋਲੇ ਬਾਬਾ ‘ਤੇ ਮਾਮਲਾ ਦਰਜ ਕਰਵਾਇਆ ਹੈ।

ਭੋਲੇ ਬਾਬਾ ਸ਼ਨੀਵਾਰ ਸਵੇਰੇ ਹਾਦਸੇ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਇਆ। ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ- 2 ਜੁਲਾਈ ਦੀ ਭਗਦੜ ਦੀ ਘਟਨਾ ਤੋਂ ਅਸੀਂ ਬਹੁਤ ਦੁਖੀ ਹਾਂ। ਸਾਨੂੰ ਭਰੋਸਾ ਹੈ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਸੀਰੀਜ਼ ਦਾ ਦੂਜਾ T20 ਮੈਚ ਅੱਜ, ਪਹਿਲੇ ਮੈਚ ‘ਚ ਹੋਈ ਸੀ ਟੀਮ ਦੀ ਸ਼ਰਮਨਾਕ ਹਾਰ

ਪੰਜਾਬ ਦੇ ਚਾਰ ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ