ਹਾਥਰਸ ਸਤਿਸੰਗ ਭਗਦੜ ਮਾਮਲਾ: ਪੁਲਿਸ ਵੱਲੋਂ 8 ਟਿਕਾਣਿਆਂ ‘ਤੇ ਛਾਪੇਮਾਰੀ, ਭੋਲੇ ਬਾਬਾ ਫਰਾਰ

  • ਭੋਲੇ ਬਾਬਾ ਘਟਨਾ ਦੇ 40 ਘੰਟੇ ਬਾਅਦ ਵੀ ਫਰਾਰ

ਹਾਥਰਸ, 4 ਜੁਲਾਈ 2024 – ਯੂਪੀ ਦੇ ਹਾਥਰਸ ਵਿੱਚ ਸਤਿਸੰਗ ਤੋਂ ਬਾਅਦ ਮਚੀ ਭਗਦੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 123 ਹੋ ਗਈ ਹੈ। ਇਨ੍ਹਾਂ ਵਿੱਚ 113 ਔਰਤਾਂ, 7 ਬੱਚੇ ਅਤੇ 3 ਪੁਰਸ਼ ਸ਼ਾਮਲ ਹਨ। ਯੋਗੀ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਨਿਆਇਕ ਕਮਿਸ਼ਨ ਦਾ ਗਠਨ ਕੀਤਾ ਹੈ। ਇਸ ਦੀ ਪ੍ਰਧਾਨਗੀ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਕਰਨਗੇ।

ਸੇਵਾਮੁਕਤ ਆਈਏਐਸ ਹੇਮੰਤ ਰਾਓ ਅਤੇ ਸੇਵਾਮੁਕਤ ਡੀਜੀ ਭਾਵੇਸ਼ ਕੁਮਾਰ ਸਿੰਘ ਕਮਿਸ਼ਨ ਦੇ ਮੈਂਬਰ ਹਨ। ਟੀਮ 2 ਮਹੀਨਿਆਂ ਵਿੱਚ ਜਾਂਚ ਪੂਰੀ ਕਰਕੇ ਸਰਕਾਰ ਨੂੰ ਰਿਪੋਰਟ ਸੌਂਪੇਗੀ। ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਟੀਮ ਸੁਝਾਅ ਵੀ ਦੇਵੇਗੀ।

ਦੂਜੇ ਪਾਸੇ ਸਿਕੰਦਰੂ ਦੇ ਪਿੰਡ ਫੁੱਲਰਾਏ ਵਿੱਚ ਵਾਪਰੇ ਹਾਦਸੇ ਦੇ 40 ਘੰਟੇ ਬਾਅਦ ਵੀ ਪੁਲੀਸ ਨਰਾਇਣ ਸਾਕਰ ਹਰੀ ਉਰਫ਼ ਭੋਲੇ ਬਾਬਾ ਤੱਕ ਨਹੀਂ ਪਹੁੰਚ ਸਕੀ। ਹੁਣ ਤੱਕ 8 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਚੁੱਕੀ ਹੈ। ਪੁਲਿਸ ਟੀਮ ਦੇਰ ਰਾਤ ਮੈਨਪੁਰੀ ਸਥਿਤ ਬਾਬੇ ਦੇ ਬਛੂਆ ਆਸ਼ਰਮ ਪਹੁੰਚੀ। ਟੀਮ 25-30 ਮਿੰਟ ਤੱਕ ਅੰਦਰ ਰਹੀ।

ਉੱਥੇ ਭੋਲੇ ਬਾਬੇ ਨੇ ਏਪੀ ਸਿੰਘ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਹੈ। ਸਿੰਘ ਸੁਪਰੀਮ ਕੋਰਟ ਦੇ ਵਕੀਲ ਹਨ। ਭੋਲੇ ਬਾਬਾ ਨੇ ਏ.ਪੀ.ਸਿੰਘ ਰਾਹੀਂ ਲਿਖਤੀ ਬਿਆਨ ਜਾਰੀ ਕੀਤਾ। ਜਿਸ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਮੇਰੇ ਇਕੱਠ ਤੋਂ ਬਾਹਰ ਜਾਣ ਮਗਰੋਂ ਸਮਾਜ ਵਿਰੋਧੀ ਅਨਸਰਾਂ ਨੇ ਭਾਜੜ ਮਚਾਈ। ਮੈਂ ਇਨ੍ਹਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗਾ। ਮੈਂ ਜ਼ਖਮੀਆਂ ਦੇ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

ਭੋਲੇ ਬਾਬਾ ਨੂੰ ਛੱਡ ਕੇ 22 ਪ੍ਰਬੰਧਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਸਿਰਫ਼ ਇੱਕ ਦਾ ਨਾਮ ਹੈ, ਬਾਕੀ ਅਣਜਾਣ ਹਨ। ਭੋਲੇ ਬਾਬਾ ਹਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਸਤਿਸੰਗ ਕਰਦੇ ਹਨ, ਜਿਸ ਵਿੱਚ ਯੂਪੀ, ਰਾਜਸਥਾਨ, ਹਰਿਆਣਾ, ਦਿੱਲੀ, ਉੱਤਰਾਖੰਡ ਅਤੇ ਪੰਜਾਬ ਤੋਂ ਲੋਕ ਆਉਂਦੇ ਹਨ। ਅਜਿਹਾ ਹੀ ਇੱਕ ਸਮਾਗਮ ਹਾਥਰਸ ਵਿੱਚ ਹੋਇਆ, ਜਿਸ ਵਿੱਚ ਇੱਕ ਲੱਖ ਤੋਂ ਵੱਧ ਲੋਕ ਪਹੁੰਚੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਾਲ ਕ੍ਰਿਸ਼ਨ ਅਡਵਾਨੀ 7 ਦਿਨਾਂ ‘ਚ ਦੂਜੀ ਵਾਰ ਹਸਪਤਾਲ ‘ਚ ਦਾਖਲ

ਲੋਕ ਸਭਾ ‘ਚ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮਾਂ ‘ਚ ਬਦਲਾਅ, ਨਹੀਂ ਲਾ ਸਕਣਗੇ ਨਾਅਰੇ