ਨਵੀਂ ਦਿੱਲੀ, 12 ਅਕਤੂਬਰ 2025 – ਸੋਨੇ ਦੀਆਂ ਕੀਮਤਾਂ ਇਸ ਸਮੇਂ ਰਿਕਾਰਡ ਪੱਧਰ ‘ਤੇ ਪਹੁੰਚ ਰਹੀਆਂ ਹਨ। ਇਸ ਲਈ ਕੁਝ ਲੋਕ ਜੋ ਦੂਜੇ ਦੇਸ਼ਾਂ ਦੀ ਯਾਤਰਾ ਕਰਦੇ-ਰਹਿੰਦੇ ਹਨ ਉਹ ਉਥੋਂ ਸੋਨਾ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ ਜਿੱਥੇ ਕੀਮਤ ਭਾਰਤ ਨਾਲੋਂ ਘੱਟ ਹੈ। ਲੋਕ ਅਕਸਰ ਵਿਦੇਸ਼ਾਂ ਤੋਂ ਸੋਨਾ ਵਾਪਸ ਲਿਆਉਂਦੇ ਹਨ, ਪਰ ਕਿ ਵਾਰ ਸਕਤਮ ਨਿਯਮਾਂ ਦੀ ਘਾਟ ਕਾਰਨ ਇਹ ਇੱਕ ਗਲੀ ਸਾਬਿਤ ਹੋ ਸਕਦੀ ਹੈ। ਇਸ ਲਈ ਵਿਦੇਸ਼ਾਂ ਤੋਂ ਸੋਨਾ ਲਿਆਉਣ ਲਈ ਕਸਟਮ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ, ਨਹੀਂ ਤਾਂ ਇਹ ਮਹਿੰਗਾ ਸਾਬਤ ਹੋ ਸਕਦਾ ਹੈ।
ਦੱਸ ਦਈਏ ਕਿ ਸਰਕਾਰ ਨੇ ਵਿਦੇਸ਼ਾਂ ਤੋਂ ਭਾਰਤ ਵਿੱਚ ਸੋਨਾ ਲਿਆਉਣ ਲਈ ਕੁਝ ਨਿਯਮ ਬਣਾਏ ਹਨ। ਜੇ ਕੋਈ ਭਾਰਤੀ ਆਦਮੀ ਇੱਕ ਸਾਲ ਤੋਂ ਵੱਧ ਸਮੇਂ ਤੋਂ ਵਿਦੇਸ਼ ਵਿੱਚ ਹੈ, ਤਾਂ ਉਹ ਬਿਨਾਂ ਕਿਸੇ ਟੈਕਸ ਦੇ ₹50,000 ਤੱਕ ਦਾ 20 ਗ੍ਰਾਮ ਸੋਨਾ ਭਾਰਤ ਵਿੱਚ ਲਿਆ ਸਕਦਾ ਹੈ। ਇਸ ‘ਤੇ ਕੋਈ ਕਸਟਮ ਡਿਊਟੀ ਨਹੀਂ ਲਈ ਜਾਂਦੀ। ਉੱਥੇ ਹੀ ਔਰਤਾਂ ਨੂੰ ਇਸ ਮਾਮਲੇ ‘ਚ ਛੋਟ ਥੋੜ੍ਹੀ ਜ਼ਿਆਦਾ ਹੈ, ਉਹ ਬਿਨਾਂ ਕਿਸੇ ਟੈਕਸ ਦੇ ₹1 ਲੱਖ ਦੀ ਕੀਮਤ ਦਾ 40 ਗ੍ਰਾਮ ਸੋਨਾ ਲਿਆ ਸਕਦੀਆਂ ਹਨ। ਉਹ ਵੀ ਬਿਨਾਂ ਕਿਸੇ ਟੈਕਸ ਦੇ।
ਕੁਝ ਖਾਸ ਹਾਲਤਾਂ ਵਿੱਚ, ਭਾਰਤੀ ਮੂਲ ਦੇ ਵਿਅਕਤੀ 10 ਕਿਲੋਗ੍ਰਾਮ ਤੱਕ ਸੋਨਾ ਲਿਆ ਸਕਦੇ ਹਨ, ਪਰ ਨਿਯਮ ਥੋੜੇ ਸਖ਼ਤ ਹਨ। ਪਰ ਇਸ ਲਈ ਕਸਟਮ ਡਿਊਟੀ ਬਹੁਤ ਲਾਜ਼ਮੀ ਹੈ। ਇਸ ਸੋਨੇ ‘ਤੇ ਟੈਕਸ ਵਿਦੇਸ਼ੀ ਮੁਦਰਾ ਵਿੱਚ ਅਦਾ ਕੀਤਾ ਜਾਣਾ ਚਾਹੀਦਾ ਹੈ, ਭਾਵ ਭਾਰਤ ਤੋਂ ਬਾਹਰ ਕਮਾਏ ਜਾਂ ਭੇਜੇ ਗਏ ਪੈਸੇ।

