ਪਤੀ ਡਾਇਨਾਮਾਈਟ ਲੈ ਪਹੁੰਚਿਆ ਸਹੁਰੇ: ਪਤਨੀ ਨੂੰ ਗਲ ਲਾਉਂਦੇ ਹੀ ਹੋਇਆ ਧਮਾਕਾ, ਦੋਵਾਂ ਦੀ ਮੌਤ

ਗੁਜਰਾਤ, 28 ਫਰਵਰੀ 2022 – ਘਰੇਲੂ ਝਗੜੇ ਤੋਂ ਬਾਅਦ ਪਤਨੀ ਗੁੱਸੇ ‘ਚ ਆਪਣੇ ਨਾਨਕੇ ਘਰ ਚਲੀ ਗਈ ਤਾਂ ਪਤੀ ਡਾਇਨਾਮਾਈਟ ਲੈ ਕੇ ਸਹੁਰੇ ਘਰ ਪਹੁੰਚ ਗਿਆ ਅਤੇ ਗਲ ਲਾ ਕੇ ਪਤੀ ਵੱਲੋਂ ਪਤਨੀ ਆਪਣੇ ਨਾਲ ਹੀ ਉਡਾ ਲਿਆ ਗਿਆ। ਇਸ ਘਟਨਾ ‘ਚ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਤੀ ਦੀ ਹਸਪਤਾਲ ‘ਚ ਮੌਤ ਹੋ ਗਈ। ਇਹ ਮਾਮਲਾ ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਦੇ ਮੇਘਰਾਜ ਬੀਟੀ ਛਪਰਾ ਪਿੰਡ ਦੀ ਹੈ।

ਜਾਣਕਾਰੀ ਅਨੁਸਾਰ ਬੀਟੀ ਛਪਰਾ ਪਿੰਡ ਦੀ ਸ਼ਾਰਦਾਬੇਨ ਦਾ ਵਿਆਹ ਕਰੀਬ 21 ਸਾਲ ਪਹਿਲਾਂ ਮੂਲੋਜ਼ ਦੇ ਡੇਰਾ ਡੂੰਗਰੀ ਪਿੰਡ ਵਾਸੀ ਲਾਲਾਭਾਈ ਨਾਲ ਹੋਇਆ ਸੀ। ਦੋਵਾਂ ਦਾ ਇੱਕ 20 ਸਾਲ ਦਾ ਬੇਟਾ ਵੀ ਹੈ। ਕੁਝ ਦਿਨ ਪਹਿਲਾਂ ਸ਼ਾਰਦਾਬੇਨ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਆਪਣੇ ਨਾਨਕੇ ਘਰ ਆਈ ਸੀ।

ਵੀਰਵਾਰ ਰਾਤ ਲਾਲਾਭਾਈ ਜਦੋਂ ਸਹੁਰੇ ਘਰ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਸਮਝਿਆ ਕਿ ਉਹ ਆਪਣੀ ਪਤਨੀ ਨੂੰ ਲੈਣ ਆਇਆ ਹੈ, ਪਰ ਉਹ ਆਪਣੇ ਨਾਲ ਡੈਟੋਨੇਟਰ (ਜੈਲੇਟਿਨ ਕੈਪ) ਲੈ ਕੇ ਪਹੁੰਚਿਆ ਸੀ। ਉਸ ਨੇ ਕਮਰੇ ਵਿੱਚ ਜਾ ਕੇ ਆਪਣੀ ਪਤਨੀ ਨੂੰ ਜੱਫੀ ਪਾ ਲਈ, ਉਸੇ ਸਮੇਂ ਹੀ ਧਮਾਕਾ ਹੋ ਗਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ-ਤਿੰਨ ਸਾਲਾਂ ਤੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਹਾਲਾਂਕਿ ਉਨ੍ਹਾਂ ਨੂੰ ਝਗੜੇ ਦਾ ਕਾਰਨ ਨਹੀਂ ਪਤਾ ਹੈ। ਪੁੱਤ ਨੂੰ ਵੀ ਨਹੀਂ ਪਤਾ ਕਿ ਮਾਪਿਆਂ ਦਾ ਕੀ ਝਗੜਾ ਸੀ। ਕਤਲ ਦੇ ਖਤਰਨਾਕ ਤਰੀਕੇ ਨੂੰ ਦੇਖਦੇ ਹੋਏ ਪੁਲਸ ਨੂੰ ਸ਼ੱਕ ਹੈ ਕਿ ਇਸ ਦਾ ਕਾਰਨ ਨਾਜਾਇਜ਼ ਸਬੰਧ ਹੋ ਸਕਦੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਯੂਕਰੇਨ ਬਾਰਡਰਾਂ ‘ਤੇ ਭਾਰਤੀ ਵਿਦਿਆਰਥੀਆਂ ਨਾਲ ਬੁਰਾ ਵਰਤਾਓ, ਵੱਖ-ਵੱਖ ਸੂਬਿਆਂ ਦੇ ਵਿਦਿਆਰਥੀਆਂ ਨੇ ਦੁੱਖ ਸਾਂਝਾ ਕੀਤਾ

ਮੈਡੀਕਲ ਤੇ ਹੋਰ ਸਿੱਖਿਆ ਮਹਿੰਗੀ ਹੋਣ ਕਾਰਨ ਵਿਦਿਆਰਥੀ ਵਿਦੇਸ਼ਾਂ ’ਚ ਜਾਣ ਲਈ ਮਜ਼ਬੂਰ: ਭਗਵੰਤ ਮਾਨ