ਹਰਿਆਣਾ ਵਿਚ ਏ. ਸੀ. ਐਸ. ਪੱਧਰ ਦੇ ਅਧਿਕਾਰੀਆਂ ਨੂੰ ਮਿਲਣਗੇ ਇਲੈਟ੍ਰਿਕ ਵਾਹਨ: ਦੁਸ਼ਯੰਤ ਚੋਟਾਲਾ

  • ਪੀ. ਐਚ. ਡੀ. ਚੈਂਬਰ ਦੇ ਈ. ਵੀ. ਐਕਸਪੋ ਪਹੁੰਚੇ ਹਰਿਆਣਾ ਡਿਪਟੀ ਸੀ.ਐਮ.
  • ਹਰਿਆਣਾ ਵਿਚ 350 ਲੋਕਾਂ ਨੇ ਈ ਵਾਹਨ ’ਤੇ ਸਬਸਿਡੀ ਲਈ ਕਰਵਾਈ ਰਜਿਸਟ੍ਰੇਸ਼ਨ
  • ਵਿਦਿਆਰਥੀ ਈ. ਵੀ. ’ਤੇ ਖੋਜ ਕਰਕੇ ਪੇਟੈਂਟ ਕਰਵਾਉਣ, ਖਰਚਾ ਹਰਿਆਣਾ ਸਰਕਾਰ ਦੇਵੇਗੀ

ਚੰਡੀਗੜ੍ਹ, 4 ਫਰਵਰੀ 2023 – ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਦੇ ਹੋਏ ਹਰਿਆਣਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਰਾਜ ਵਿੱਚ ਏ. ਸੀ. ਐਸ. ਪੱਧਰ ਦੇ ਅਧਿਕਾਰੀਆਂ ਨੂੰ ਇਲੈਕਟ੍ਰਿਕ ਵਾਹਨ ਮੁਹੱਈਆ ਕਰਵਾਏ ਜਾਣਗੇ। ਇਸ ਦੇ ਲਈ ਵਿਭਾਗੀ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਦੁਸ਼ਯੰਤ ਚੌਟਾਲਾ ਅੱਜ ਇੱਥੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਈਵੀ-ਐਕਸਪੋ ਦੌਰਾਨ ਈਵੀ ਨੀਤੀ ‘ਤੇ ਹਰਿਆਣਾ ਦੇ ਉੱਦਮੀਆਂ ਨਾਲ ਗੱਲਬਾਤ ਕਰ ਰਹੇ ਸਨ। ਦੁਸ਼ਯੰਤ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵੀ ਸਰਕਾਰੀ ਪੱਧਰ ’ਤੇ ਫੈਸਲਾ ਕੀਤਾ ਹੈ ਕਿ ਭਵਿੱਖ ‘ਚ ਸਿਰਫ ਈ-ਵਾਹਨ ਹੀ ਖਰੀਦੇ ਜਾਣਗੇ। ਰਾਜ ਵਿੱਚ ਇਲੈਕਟ੍ਰਿਕ ਅਤੇ ਹਾਈਬ੍ਰਿਡ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਇਲੈਕਟ੍ਰਿਕ ਵਹੀਕਲ ਪਾਲਿਸੀ-2022 ਲਾਗੂ ਕੀਤੀ ਗਈ ਹੈ। ਇਹ ਪਾਲਸੀ ਈਵੀ ਨੀਤੀ ਸਥਿਰ ਪੂੰਜੀ ਨਿਵੇਸ਼, ਰਾਜ ਜੀ. ਐਸ. ਟੀ,. ਸਟੈਂਪ ਡਿਊਟੀ ਅਤੇ ਰੁਜ਼ਗਾਰ ਸਿਰਜਣ ਦੇ ਰੂਪ ਵਿੱਚ ਈਵੀ ਨਿਰਮਾਤਾਵਾਂ ਨੂੰ ਕਈ ਵਿੱਤੀ ਪ੍ਰੋਤਸਾਹਨ ਦੀ ਪੇਸ਼ਕਸ਼ ਕਰਦੀ ਹੈ।

ਉਪ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿੱਚ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਅੱਜ ਸਵੇਰ ਤੱਕ ਹਰਿਆਣਾ ਵਿੱਚ 350 ਲੋਕ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਹਰਿਆਣਾ ਦੇ ਉਪ ਮੁੱਖ ਮੰਤਰੀ ਨੇ ਉਦਯੋਗਪਤੀਆਂ ਨੂੰ ਭਵਿੱਖ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਤੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ। ਦੁਸ਼ਯੰਤ ਚੌਟਾਲਾ ਨੇ ਆਮ ਲੋਕਾਂ ਨੂੰ ਈਵੀ ਅਪਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਪੈਟਰੋਲ ਜਾਂ ਡੀਜ਼ਲ ਛੱਡਣਾ ਪਵੇਗਾ। ਜਲਵਾਯੂ ਪਰਿਵਰਤਨ ਪੂਰੇ ਦੇਸ਼ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਬਣ ਕੇ ਖੜ੍ਹਾ ਹੈ।

ਦੁਸ਼ਯੰਤ ਨੇ ਪੀ.ਐੱਚ.ਡੀ ਦੀ ਸਟੇਜ ਤੋਂ ਐਲਾਨ ਕੀਤਾ ਕਿ ਜੇਕਰ ਹਰਿਆਣਾ ਦਾ ਕੋਈ ਵਿਦਿਆਰਥੀ ਈ-ਵਾਹਨ ‘ਤੇ ਖੋਜ ਕਰਦਾ ਹੈ ਅਤੇ ਉਸ ਨੂੰ ਪੇਟੈਂਟ ਕਰਵਾ ਲੈਂਦਾ ਹੈ ਤਾਂ ਉਸ ਦਾ ਸਾਰਾ ਖਰਚਾ ਹਰਿਆਣਾ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਦੀ ਕੋਈ ਵੀ ਯੂਨੀਵਰਸਿਟੀ ਈ-ਵਾਹਨਾਂ ‘ਤੇ ਖੋਜ ਕੇਂਦਰ ਖੋਲ੍ਹਣਾ ਚਾਹੁੰਦੀ ਹੈ ਤਾਂ ਸਰਕਾਰ ਇਸ ’ਚ ਮਦਦ ਕਰੇਗੀ।

ਇਸ ਮੌਕੇ ਦੁਸ਼ਯੰਤ ਚੌਟਾਲਾ ਦਾ ਸਵਾਗਤ ਕਰਦਿਆਂ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਹਰਿਆਣਾ ਚੈਪਟਰ ਦੇ ਚੇਅਰ ਪ੍ਰਣਵ ਗੁਪਤਾ ਨੇ ਕਿਹਾ ਕਿ ਪ੍ਰਚਾਰ ਦੀ ਘਾਟ ਕਾਰਨ ਆਮ ਲੋਕਾਂ ਵਿੱਚ ਈ. ਵੀਜ਼. ਬਾਰੇ ਜਾਗਰੂਕਤਾ ਨਹੀਂ ਹੈ। ਅਜਿਹੀ ਸਥਿਤੀ ਵਿੱਚ ਚੈਂਬਰ ਨੇ ਖਪਤਕਾਰਾਂ, ਨਿਰਮਾਤਾਵਾਂ ਅਤੇ ਵਿਕਰੇਤਾਵਾਂ ਨੂੰ ਇੱਕ ਛੱਤ ਹੇਠ ਲਿਆਉਣ ਦਾ ਉਪਰਾਲਾ ਕੀਤਾ ਹੈ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੀਐਚਡੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਸਾਕੇਤ ਡਾਲਮੀਆ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਗੁਰੂਗ੍ਰਾਮ ਅਤੇ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਈ.ਵੀ. ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਪੀਐਚਡੀ ਚੈਂਬਰ ਆਫ ਕਾਮਰਸ ਦੇ ਸਹਾਇਕ ਸਕੱਤਰ ਜਨਰਲ ਨਵੀਨ ਸੇਠ, ਐਮ. ਐਸ. ਐਮ. ਈ. ਹਰਿਆਣਾ ਦੇ ਡਾਇਰੈਕਟਰ ਸੰਜੀਵ ਚਾਵਲਾ, ਉਦਯੋਗਪਤੀ ਨਿਸ਼ਾਂਤ ਆਰੀਆ, ਰਾਜੀਵ ਚਾਵਲਾ ਅਤੇ ਕਈ ਪਤਵੰਤੇ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੋਕ ਨਿਰਮਾਣ ਮੰਤਰੀ ETO ਨੇ ਵਿਭਾਗ ਦੇ ਕੰਮਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਅਧਿਕਾਰੀਆਂ ਤੋਂ ਸੁਝਾਅ ਮੰਗੇ

ਸਨੈਚਰਾਂ ਨੇ ਝਪਟ ਮਾਰ ਕੇ ਖੋਹਿਆ ਟੂਰਿਸਟ ਲੜਕੀ ਦਾ ਪਰਸ, ਆਟੋ ਤੋਂ ਡਿੱਗ ਕੇ ਹੋਈ ਮੌ+ਤ