ਨਵੀਂ ਦਿੱਲੀ, 27 ਜੁਲਾਈ, 2022 – ਦਿੱਲੀ-ਐੱਨਸੀਆਰ ‘ਚ ਬੁੱਧਵਾਰ ਨੂੰ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ। ਇਨਕਮ ਟੈਕਸ ਵਿਭਾਗ ਨੇ ਨੋਇਡਾ ਦੇ ਮੈਟਰੋ ਹਸਪਤਾਲ ‘ਤੇ ਛਾਪਾ ਮਾਰਿਆ ਹੈ। ਇਸ ਦੇ ਨਾਲ ਹੀ ਫਰੀਦਾਬਾਦ ਦੇ ਚਾਰ ਵੱਡੇ ਹਸਪਤਾਲਾਂ ਵਿੱਚ ਵੀ ਆਈਟੀ ਨੇ ਛਾਪੇਮਾਰੀ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਨਕਮ ਟੈਕਸ ਦੀ ਇਹ ਛਾਪੇਮਾਰੀ ਨੋਇਡਾ ਦੇ ਸੈਕਟਰ 11-12 ਸਥਿਤ ਮੈਟਰੋ ਹਸਪਤਾਲ ‘ਤੇ ਕੀਤੀ ਗਈ ਹੈ। ਇਨਕਮ ਟੈਕਸ ਵਿਭਾਗ ਦੇ ਇੱਕ ਦਰਜਨ ਅਧਿਕਾਰੀ ਹਸਪਤਾਲ ਵਿੱਚ ਮੌਜੂਦ ਹਨ ਅਤੇ ਕਾਗਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਨੋਇਡਾ ਪੁਲਿਸ ਵੀ ਮੌਕੇ ‘ਤੇ ਮੌਜੂਦ ਹੈ। ਫਿਲਹਾਲ ਇਨਕਮ ਟੈਕਸ ਵਿਭਾਗ ਦੀ ਟੀਮ ਜਾਂਚ ‘ਚ ਲੱਗੀ ਹੋਈ ਹੈ। ਟੀਮ ਲੋੜੀਂਦੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਫਰੀਦਾਬਾਦ ਦੇ ਚਾਰ ਵੱਡੇ ਹਸਪਤਾਲਾਂ ‘ਤੇ ਵੀ ਇਨਕਮ ਟੈਕਸ ਦੇ ਛਾਪੇ ਮਾਰੇ ਗਏ ਹਨ। ਇੱਥੇ QRG, ਸਰਵੋਦਿਆ, SSB ਅਤੇ Accord ਹਸਪਤਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਸਵੇਰੇ 7.30 ਵਜੇ ਤੋਂ ਜਾਰੀ ਹੈ।