ਵਿਸ਼ਵ ਕੱਪ ‘ਚ ਅੱਜ ਭਾਰਤ ‘ਤੇ ਇੰਗਲੈਂਡ ਦੀਆਂ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

  • ਟੀਮ ਇੰਡੀਆ 20 ਸਾਲਾਂ ਤੋਂ ਟੂਰਨਾਮੈਂਟ ‘ਚ ਇੰਗਲੈਂਡ ਨੂੰ ਨਹੀਂ ਸਕੀ ਹੈ ਹਰਾ,
  • ਭਾਰਤ ਕੋਲ ਪੁਆਇੰਟ ਟੇਬਲ ‘ਚ ਸ਼ਿਖਰ ‘ਤੇ ਪਹੁੰਚਣ ਦਾ ਮੌਕਾ

ਲਖਨਊ, 29 ਅਕਤੂਬਰ 2023 – ਵਨਡੇ ਵਿਸ਼ਵ ਕੱਪ 2023 ‘ਚ ਅੱਜ ਯਾਨੀ ਐਤਵਾਰ 29 ਅਕਤੂਬਰ ਨੂੰ ਭਾਰਤ ਦਾ ਸਾਹਮਣਾ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਹੋਵੇਗਾ। ਇਹ ਮੈਚ ਦੁਪਹਿਰ 2 ਵਜੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ, ਲਖਨਊ ਵਿਖੇ ਹੋਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਦੁਪਹਿਰ 1:30 ਵਜੇ ਹੋਵੇਗਾ।

ਟੀਮ ਇੰਡੀਆ 20 ਸਾਲਾਂ ਤੋਂ ਵਨਡੇ ਵਿਸ਼ਵ ਕੱਪ ‘ਚ ਇੰਗਲੈਂਡ ਖਿਲਾਫ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ। ਟੀਮ ਆਖਰੀ ਵਾਰ 2003 ਵਿੱਚ ਜਿੱਤੀ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਦੋ ਮੈਚ ਹੋਏ। 2011 ਦਾ ਮੈਚ ਟਾਈ ਰਿਹਾ ਅਤੇ 2019 ਵਿੱਚ ਭਾਰਤੀ ਟੀਮ ਹਾਰ ਗਈ ਸੀ।

ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਇਸ ਮੈਚ ਨੂੰ ਵਿਸ਼ਵ ਕੱਪ ਦਾ ਸਭ ਤੋਂ ਹਾਈ ਪ੍ਰੋਫਾਈਲ ਮੈਚ ਮੰਨਿਆ ਜਾ ਰਿਹਾ ਸੀ। ਇਹ ਮੁਕਾਬਲਾ ਇਸ ਖਿਤਾਬ ਨੂੰ ਜਿੱਤਣ ਦੀਆਂ ਦੋ ਸਭ ਤੋਂ ਵੱਧ ਦਾਅਵੇਦਾਰ ਟੀਮਾਂ ਵਿਚਾਲੇ ਕਿਹਾ ਜਾ ਰਿਹਾ ਸੀ। ਪਰ, ਟੂਰਨਾਮੈਂਟ ਦੇ ਅੱਧੇ ਤੋਂ ਵੱਧ ਬੀਤ ਜਾਣ ਤੋਂ ਬਾਅਦ, ਇਸ ਮੈਚ ਦੀ ਆਪਣੀ ਇਮਪੋਰਟੈਂਸ ਘੱਟ ਗਈ ਹੈ।

ਭਾਰਤ ਨੇ ਹੁਣ ਤੱਕ ਆਪਣੇ ਸਾਰੇ ਪਹਿਲੇ ਪੰਜ ਮੈਚ ਜਿੱਤੇ ਹਨ ਅਤੇ 10 ਅੰਕਾਂ ਨਾਲ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ। ਜਦੋਂ ਕਿ ਇੰਗਲੈਂਡ ਨੇ ਪੰਜ ਵਿੱਚੋਂ ਸਿਰਫ਼ ਇੱਕ ਵਿੱਚ ਜਿੱਤ ਦਰਜ ਕੀਤੀ ਅਤੇ ਬਾਕੀ ਚਾਰ ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲਿਸ਼ ਟੀਮ 10ਵੇਂ ਅਤੇ ਆਖਰੀ ਸਥਾਨ ‘ਤੇ ਹੈ। ਭਾਰਤ ਦਾ ਸੈਮੀਫਾਈਨਲ ‘ਚ ਪਹੁੰਚਣਾ ਲਗਭਗ ਤੈਅ ਹੈ। ਇਸ ਦੇ ਨਾਲ ਹੀ ਇੰਗਲੈਂਡ ਲਈ ਆਖਰੀ ਚਾਰ ‘ਚ ਪਹੁੰਚਣਾ ਲਗਭਗ ਅਸੰਭਵ ਜਾਪਦਾ ਹੈ।

ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 106 ਵਨਡੇ ਖੇਡੇ ਜਾ ਚੁੱਕੇ ਹਨ। ਭਾਰਤ ਨੇ 57 ਮੈਚ ਜਿੱਤੇ ਅਤੇ ਇੰਗਲੈਂਡ ਨੇ 44 ਮੈਚ ਜਿੱਤੇ। ਤਿੰਨ ਮੈਚ ਬੇਨਤੀਜਾ ਰਹੇ ਹਨ, ਜਦਕਿ ਦੋ ਮੈਚ ਬਰਾਬਰ ਰਹੇ ਹਨ।

ਵਿਸ਼ਵ ਕੱਪ ‘ਚ ਹੁਣ ਤੱਕ ਦੋਵੇਂ ਟੀਮਾਂ 8 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ, ਜਿਸ ‘ਚ 4 ‘ਚ ਇੰਗਲੈਂਡ ਅਤੇ 3 ‘ਚ ਭਾਰਤ ਨੇ ਜਿੱਤ ਦਰਜ ਕੀਤੀ ਹੈ। 2011 ਵਿੱਚ, ਦੋਨਾਂ ਵਿਚਕਾਰ ਇੱਕ ਬਹੁਤ ਹੀ ਰੋਮਾਂਚਕ ਗਰੁੱਪ ਪੜਾਅ ਮੈਚ ਬੈਂਗਲੁਰੂ ਦੇ ਮੈਦਾਨ ‘ਤੇ ਟਾਈ ਹੋਇਆ ਸੀ। ਇਸ ਮੈਚ ‘ਚ ਸਚਿਨ ਤੇਂਦੁਲਕਰ ਨੇ ਆਪਣਾ 48ਵਾਂ ਵਨਡੇ ਸੈਂਕੜਾ ਲਗਾਇਆ ਸੀ।

7 ਜੂਨ 1975 ਨੂੰ ਵਨਡੇ ਵਿਸ਼ਵ ਕੱਪ ਦਾ ਪਹਿਲਾ ਮੈਚ ਵੀ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ, ਜਿਸ ਨੂੰ ਇੰਗਲੈਂਡ ਨੇ 202 ਦੌੜਾਂ ਨਾਲ ਜਿੱਤ ਲਿਆ ਸੀ। ਇਹ ਉਹੀ ਮੈਚ ਸੀ ਜਿਸ ਵਿੱਚ ਸੁਨੀਲ ਗਾਵਸਕਰ ਨੇ ਪੂਰੇ 60 ਓਵਰਾਂ ਵਿੱਚ ਬੱਲੇਬਾਜ਼ੀ ਕੀਤੀ ਅਤੇ 174 ਗੇਂਦਾਂ ਵਿੱਚ ਨਾਬਾਦ 36 ਦੌੜਾਂ ਬਣਾਈਆਂ। ਉਦੋਂ ਕਿਹਾ ਗਿਆ ਸੀ ਕਿ ਭਾਰਤੀ ਟੀਮ ਅਤੇ ਗਾਵਸਕਰ ਦੋਵੇਂ ਹੀ ਵਨਡੇ ਫਾਰਮੈਟ ਵਿੱਚ ਫਿੱਟ ਨਹੀਂ ਹਨ। ਦੋਵੇਂ ਟੀਮਾਂ ਆਖਰੀ ਵਾਰ 2019 ‘ਚ ਵਨਡੇ ਵਿਸ਼ਵ ਕੱਪ ‘ਚ ਆਹਮੋ-ਸਾਹਮਣੇ ਹੋਈਆਂ ਸਨ। ਬਰਮਿੰਘਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਇੰਗਲੈਂਡ ਨੇ 31 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ਨੇ ਆਪ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੱਸਣ ਲਈ ਇਕ ਦਿਨ ਵਿਚ 25 ਕਰੋੜ ਰੁਪਏ ਬਰਬਾਦ ਕਰਨ ’ਤੇ ਮੁੱਖ ਮੰਤਰੀ ਕੀਤੀ ਨਿਖੇਧੀ

ਪੰਜਾਬ ਦੇ ਖੇਡ ਮੰਤਰੀ ਦੀ ਸਗਾਈ ਅੱਜ: ਗੁਰਮੀਤ ਸਿੰਘ ਮੀਤ ਹੇਅਰ ਪਹਿਨਾਉਣਗੇ ਡਾ: ਗੁਰਵੀਨ ਕੌਰ ਨੂੰ ਮੁੰਦਰੀ