ਭਾਰਤੀ ਹਵਾਈ ਸੈਨਾ ਦਾ UAV ਜਹਾਜ਼ ਰਾਜਸਥਾਨ ਵਿੱਚ ਕਰੈਸ਼, ਰੁਟੀਨ ਉਡਾਣ ‘ਤੇ ਸੀ

ਰਾਜਸਥਾਨ, 25 ਅਪ੍ਰੈਲ 2024 – ਰਾਜਸਥਾਨ ਦੇ ਜੈਸਲਮੇਰ ਵਿੱਚ ਭਾਰਤੀ ਹਵਾਈ ਸੈਨਾ (IAF) ਦਾ UAV ਜਹਾਜ਼ ਕਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੈ। ਜਹਾਜ਼ ਆਪਣੀ ਨਿਯਮਤ ਉਡਾਣ ‘ਤੇ ਸੀ। ਇਸ ਹਾਦਸੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਇਹ ਹਾਦਸਾ ਜੈਸਲਮੇਰ ਦੇ ਪਿਥਲਾ ਇਲਾਕੇ ‘ਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਵਿਮਾਨ ਸਰਹੱਦੀ ਇਲਾਕਿਆਂ ਦੀ ਨਿਗਰਾਨੀ ਕਰ ਰਿਹਾ ਸੀ। ਪੁਲਿਸ ਸੁਪਰਡੈਂਟ ਸੁਧੀਰ ਚੌਧਰੀ ਨੇ ਕਿਹਾ ਕਿ ਇਹ ਕੋਈ ਜਾਸੂਸੀ ਜਹਾਜ਼ ਹੋ ਸਕਦਾ ਹੈ।

ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਇਸ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਹ ਸੜ ਕੇ ਸੁਆਹ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

IIT-JEE Mains ਦੇ ਨਤੀਜੇ ਜਾਰੀ: ਨੀਲਕ੍ਰਿਸ਼ਨ ਨੇ ਆਲ ਇੰਡੀਆ ਟਾਪ ਕੀਤਾ

ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, 7 ਜ਼ਖਮੀ