ਪਾਕਿਸਤਾਨੀ ਨੌਜਵਾਨ ਦੇ ਪਿਆਰ ‘ਚ ਪਈ ਪਾਕਿਸਤਾਨ ਜਾਣ ਵਾਲੀ ਭਾਰਤੀ ਕੁੜੀ ਗ੍ਰਿਫਤਾਰ: ਅਟਾਰੀ ਬਾਰਡਰ ਰਾਹੀਂ ਜਾਣਾ ਸੀ

ਅੰਮ੍ਰਿਤਸਰ, 25 ਜੂਨ 2022 – ਪੰਜਾਬ ਦੇ ਅੰਮ੍ਰਿਤਸਰ ‘ਚ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਜਾਣ ਵਾਲੀ 21 ਸਾਲਾ ਲੜਕੀ ਨੂੰ ਰੋਕ ਲਿਆ ਗਿਆ ਹੈ। ਹਾਲਾਂਕਿ ਉਸ ਕੋਲ ਪਾਕਿਸਤਾਨ ਜਾਣ ਦਾ ਵੀਜ਼ਾ ਸੀ, ਪਰ ਉਸ ਦੇ ਨਾਂ ‘ਤੇ ਲੁੱਕ ਆਊਟ ਸਰਕੂਲਰ (LOC) ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਸੀ। ਜਿਸ ਤੋਂ ਬਾਅਦ ਕਸਟਮ ਵਿਭਾਗ ਦੇ ਅਧਿਕਾਰੀਆਂ ਅਤੇ ਬੀਐਸਐਫ ਅਧਿਕਾਰੀਆਂ ਨੇ ਲੜਕੀ ਨੂੰ ਅਟਾਰੀ ਬਾਰਡਰ ‘ਤੇ ਪੁਲਿਸ ਹਵਾਲੇ ਕਰ ਦਿੱਤਾ। ਇਸ ਦੇ ਨਾਲ ਹੀ ਹੁਣ ਉਸ ਦੇ ਸ਼ਹਿਰ ਰੀਵਾ ਤੋਂ ਪੁਲਿਸ ਉਸ ਨੂੰ ਲੈਣ ਲਈ ਅੰਮ੍ਰਿਤਸਰ ਪਹੁੰਚ ਗਈ ਹੈ।

ਲੜਕੀ ਯੂਪੀ ਏ ਰੀਵਾ ਦੀ ਰਹਿਣ ਵਾਲੀ ਹੈ। ਭਾਰਤੀ ਕੁੜੀ ਤੇ ਪਾਕਿਸਤਾਨੀ ਮੁੰਡੇ ਦੇ ਪਿਆਰ ਦੀ ਕਹਾਣੀ 14 ਜੂਨ ਨੂੰ ਸ਼ੁਰੂ ਹੋਈ ਸੀ। ਰੇਵਾ ਦੇ ਥਾਣਾ ਕੋਤਵਾਲੀ ਦੀ ਰਹਿਣ ਵਾਲੀ 21 ਸਾਲਾ ਲੜਕੀ ਅਚਾਨਕ ਆਪਣੇ ਦਸਤਾਵੇਜ਼ ਅਤੇ ਪਾਸਪੋਰਟ ਲੈ ਕੇ ਘਰੋਂ ਭੱਜ ਗਈ। ਲੜਕੀ ਨਾ ਮਿਲਣ ‘ਤੇ ਪਰਿਵਾਰ ਨੇ ਰੇਵਾ ਦੇ ਥਾਣਾ ਕੋਤਵਾਲੀ ‘ਚ ਸ਼ਿਕਾਇਤ ਦਰਜ ਕਰਵਾਈ। ਲੜਕੀ ਦਾ ਪਾਸਪੋਰਟ ਵੀ ਘਰੋਂ ਗਾਇਬ ਸੀ। ਇਹ ਦੇਖ ਕੇ ਪਰਿਵਾਰ ਵਾਲਿਆਂ ਨੇ ਤੁਰੰਤ ਪੁਲਸ ਰਾਹੀਂ ਲੜਕੀ ਦੀ ਐਲਓਸੀ ਜਾਰੀ ਕਰਵਾਈ ਤਾਂ ਜੋ ਉਹ ਵਿਦੇਸ਼ ਭੱਜ ਨਾ ਸਕੇ।

ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਪ੍ਰੇਮ ਸਬੰਧਾਂ ਦਾ ਹੈ। ਰੀਵਾ ਦੀ ਕੁੜੀ ਨੂੰ ਸੋਸ਼ਲ ਮੀਡੀਆ ‘ਤੇ ਪਾਕਿਸਤਾਨੀ ਨੌਜਵਾਨ ਨਾਲ ਪਿਆਰ ਹੋ ਗਿਆ ਸੀ। ਦੋਹਾਂ ਵਿਚਕਾਰ ਗੱਲਾਂ ਹੋਣ ਲੱਗ ਪਈ ਸੀ। ਲੜਕੀ ਨੇ ਪਾਕਿਸਤਾਨੀ ਨੌਜਵਾਨ ਦੇ ਕਹਿਣ ‘ਤੇ ਪਾਸਪੋਰਟ ਵੀ ਬਣਵਾਇਆ। ਕਈ ਵਾਰ ਉਸ ਨੇ ਆਪਣੇ ਪਰਿਵਾਰ ਨੂੰ ਪਾਕਿਸਤਾਨ ਜਾਣ ਬਾਰੇ ਵੀ ਦੱਸਿਆ ਸੀ। ਇੰਨਾ ਹੀ ਨਹੀਂ ਪਾਕਿਸਤਾਨੀ ਨੌਜਵਾਨ ਦੇ ਨਾਲ ,ਇਲ ਕੇ ਲੜਕੀ ਨੇ ਪਾਕਿਸਤਾਨ ਦਾ ਵੀਜ਼ਾ ਲਵਾ ਲਿਆ। ਪਰ ਜਦੋਂ ਉਹ ਘਰੋਂ ਭੱਜ ਗਈ ਤਾਂ ਪਰਿਵਾਰ ਨੂੰ ਸਾਰਾ ਮਾਮਲਾ ਸਮਝ ਆ ਗਿਆ।

ਪਰਿਵਾਰ ਨੇ 14 ਜੂਨ ਨੂੰ ਘਰੋਂ ਪਾਸਪੋਰਟ, ਦਸਤਾਵੇਜ਼ ਅਤੇ ਨਕਦੀ ਲੈ ਕੇ ਭੱਜਣ ਵਾਲੀ ਲੜਕੀ ਦੀ ਸ਼ਿਕਾਇਤ ਰੇਵਾ ਦੇ ਕੋਤਵਾਲੀ ਥਾਣੇ ਵਿੱਚ ਦਰਜ ਕਰਵਾਈ ਸੀ। ਜਦੋਂ ਪਰਿਵਾਰ ਨੂੰ ਉਸ ਦੇ ਵਿਦੇਸ਼ ਜਾਣ ਦਾ ਸ਼ੱਕ ਹੋਇਆ ਤਾਂ ਪੁਲਿਸ ਕੋਲੋਂ ਐਲ.ਓ.ਸੀ. ਜਾਰੀ ਕਾਰਵਾਈ ਅਤੇ ਇਸ ਦੌਰਾਨ ਜਦੋਂ ਲੜਕੀ ਪਾਕਿਸਤਾਨ ਜਾਣ ਲਈ ਅਟਾਰੀ ਬਾਰਡਰ ‘ਤੇ ਪਹੁੰਚੀ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ।

ਸ਼ਨੀਵਾਰ ਸਵੇਰੇ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਅਧੀਨ ਪੈਂਦੇ ਥਾਣਾ ਘਰਿੰਡਾ ਵਿਖੇ ਰੇਵਾ ਪੁਲਸ ਪਹੁੰਚੀ। ਜਿੱਥੇ ਲੜਕੀ ਨੂੰ ਰੇਵਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਐਸਐਚਓ ਘਰਿੰਡਾ ਕਰਮਪਾਲ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਰੇਵਾ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਹੁਣ ਉਹ ਉਸ ਦਾ ਟਰਾਂਜ਼ਿਟ ਰਿਮਾਂਡ ਲੈਣ ਲਈ ਐਸਡੀਐਮ-2 ਕੋਲ ਜਾਣਗੇ। ਜਿੱਥੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਹ ਲੜਕੀ ਨੂੰ ਲੈ ਕੇ ਰੀਵਾ ਲਈ ਰਵਾਨਾ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਸ ਸੈਸ਼ਨ ‘ਚ ਹੀ ‘ਇੱਕ ਵਿਧਾਇਕ ਇੱਕ ਪੈਨਸ਼ਨ’ ਬਿੱਲ ਪੇਸ਼ ਕੀਤਾ ਜਾਵੇਗਾ – ਭਗਵੰਤ ਮਾਨ

ਪਾਕਿਸਤਾਨ ‘ਚ ਵਿਧਾਨ ਸਭਾ ‘ਚ ਮਹਿਲਾ ਵਿਧਾਇਕ ਨਾਲ ਛੇੜਛਾੜ, ਪੜ੍ਹੋ ਕੀ ਹੈ ਮਾਮਲਾ ?