ਆਂਧਰਾ ਪ੍ਰਦੇਸ਼, 18 ਨਵੰਬਰ 2022 – ਭਾਰਤ ਦਾ ਪਹਿਲਾ ਨਿੱਜੀ ਰਾਕੇਟ ਵਿਕਰਮ-ਐਸ, ਵਿਕਰਮ ਸਾਰਾਭਾਈ ਦੇ ਨਾਮ ‘ਤੇ, ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ। ਰਾਕੇਟ ਨੂੰ ”ਸਕਾਈਰੂਟ ਏਰੋਸਪੇਸ” ਨੇ ਬਣਾਇਆ ਹੈ।
ਲਾਂਚ ਤੋਂ ਬਾਅਦ ਰਾਕੇਟ ਆਵਾਜ਼ ਦੀ ਸਪੀਡ ਤੋਂ ਪੰਜ ਗੁਣਾ ਜ਼ਿਆਦਾ ਤੇਜ਼ੀ ਨਾਲ ਪੁਲਾੜ ਵੱਲ ਗਿਆ। 81.5 ਕਿਲੋਮੀਟਰ ਦੀ ਉਚਾਈ ‘ਤੇ ਤਿੰਨ ਪੇਲੋਡਾਂ ਨੂੰ ਸਫਲਤਾਪੂਰਵਕ ਬਾਹਰ ਕੱਢਿਆ ਗਿਆ।
ਲਾਂਚ ਦੇ ਨਾਲ ਹੀ 4 ਸਾਲ ਪੁਰਾਣੇ ਸਟਾਰਟਅੱਪ ਸਕਾਈਰੂਟ ਏਰੋਸਪੇਸ ਦੇ ਨਾਮ ‘ਤੇ ਇੱਕ ਵੱਡੀ ਉਪਲਬਧੀ ਦਰਜ ਕੀਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਸੈਟੇਲਾਈਟ ਲਾਂਚ ਕਰਨਾ ਕੈਬ ਦੀ ਬੁਕਿੰਗ ਜਿੰਨਾ ਹੀ ਆਸਾਨ ਹੋ ਜਾਵੇਗਾ।