BBC ਦੇ ਦਿੱਲੀ ਦਫਤਰ ‘ਤੇ IT ਦਾ ਛਾਪਾ: 60 ਤੋਂ 70 ਲੋਕਾਂ ਦੀ ਟੀਮ ਪਹੁੰਚੀ, ਸਟਾਫ ਦੇ ਫੋਨ ਜ਼ਬਤ

ਨਵੀਂ ਦਿੱਲੀ, 14 ਫਰਵਰੀ 2023 – BBC ਦੇ ਦਿੱਲੀ ਦਫਤਰ ‘ਤੇ IT ਦਾ ਛਾਪਾ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਆਮਦਨ ਕਰ ਵਿਭਾਗ (ਆਈ.ਟੀ.) ਦੀ ਟੀਮ ਬੀਬੀਸੀ ਦੇ ਦਿੱਲੀ ਦਫ਼ਤਰ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ 60 ਤੋਂ 70 ਆਈਟੀ ਲੋਕਾਂ ਦੀ ਟੀਮ ਛਾਪੇਮਾਰੀ ਵਿੱਚ ਸ਼ਾਮਲ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰਵਾਈ ਦੌਰਾਨ ਸਟਾਫ਼ ਦੇ ਫ਼ੋਨ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੈਂਪਸ ਵਿੱਚ ਕਿਸੇ ਨੂੰ ਵੀ ਆਉਣ-ਜਾਣ ਤੋਂ ਰੋਕ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਆਈਟੀ ਟੀਮ ਬੀਬੀਸੀ ਦਫ਼ਤਰ ਵਿੱਚ ਰੱਖੇ ਰਿਕਾਰਡ ਦੀ ਜਾਂਚ ਕਰ ਰਹੀ ਹੈ।

ਦੂਜੇ ਪਾਸੇ ਕਾਂਗਰਸ ਨੇ ਆਈਟੀ ਦੀ ਇਸ ਕਾਰਵਾਈ ਨੂੰ ਬੀਬੀਸੀ ਦੀ ਡਾਕੂਮੈਂਟਰੀ ‘ਤੇ ਪਾਬੰਦੀ ਨਾਲ ਜੋੜਿਆ ਹੈ। ਕਾਂਗਰਸ ਨੇ ਟਵੀਟ ਕਰਕੇ ਕਿਹਾ, ਪਹਿਲਾਂ ਬੀਬੀਸੀ ਡਾਕੂਮੈਂਟਰੀ ਆਈ, ਇਸ ‘ਤੇ ਪਾਬੰਦੀ ਲਗਾ ਦਿੱਤੀ ਗਈ। ਹੁਣ ਆਈਟੀ ਨੇ ਬੀਬੀਸੀ ‘ਤੇ ਛਾਪਾ ਮਾਰਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਮਿੰਨਤਾਂ ਕਰਦੇ ਰਹੇ ਪਰ ਚਲਾ ਦਿੱਤਾ ਬੁਲਡੋਜ਼ਰ, ਲੱਗੀ ਅੱਗ ਕਾਰਨ ਮਾਂ-ਧੀ ਸੜੀਆਂ ਜ਼ਿੰਦਾ, ਪਤੀ ਦਾ ਰੋ-ਰੋ ਬੁਰਾ ਹਾਲ

ਹਨੀਪ੍ਰੀਤ ਦੇ ਇੰਸਟਾਗ੍ਰਾਮ ‘ਤੇ 1 ਮਿਲੀਅਨ ਫਾਲੋਅਰਜ਼ ਹੋਏ: ਰਾਮ ਰਹੀਮ ਦਾ ਹੱਥ ਫੜ ਕੇ ਕੱਟਿਆ ਕੇਕ