ਕਬੱਡੀ ਖਿਡਾਰੀ ਪਾਬੰਦੀਸ਼ੁਦਾ ਟੀਕਿਆਂ ਸਮੇਤ ਗ੍ਰਿਫਤਾਰ: ਪੰਜਾਬ ਦੇ ਖਿਡਾਰੀਆਂ ਲਈ ਲਿਆ ਰਿਹਾ ਸੀ ਸਟੀਰੌਇਡ ਦੀ ਖੇਪ

  • 200 ਟੀਕੇ ਨਸ਼ੇ ਵਾਲੇ ਵੀ ਮਿਲੇ

ਹਾਂਸੀ, 17 ਮਾਰਚ 2023 – ਹਰਿਆਣਾ ਦੇ ਹਾਂਸੀ ਵਿੱਚ ਪੁਲਿਸ ਨੇ ਅੱਜ ਇੱਕ ਸੂਬਾ ਪੱਧਰੀ ਕਬੱਡੀ ਖਿਡਾਰੀ ਨੂੰ 500 ਸਟੀਰੌਇਡ ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 200 ਪਾਬੰਦੀਸ਼ੁਦਾ ਨਸ਼ੇ ਵਾਲੇ ਟੀਕੇ ਵੀ ਬਰਾਮਦ ਹੋਏ ਹਨ। ਟੀਕਿਆਂ ਦੀ ਇਹ ਖੇਪ ਪੰਜਾਬ ਦੇ ਖਿਡਾਰੀਆਂ ਨੂੰ ਜਾ ਰਹੀ ਸੀ। ਫੜੇ ਗਏ ਖਿਡਾਰੀ ਦੀ ਪਛਾਣ ਅਜੈ ਵਾਸੀ ਮਦੀਨਾ ਵਜੋਂ ਹੋਈ ਹੈ।ਨਸ਼ਾ ਰੋਕੂ ਸੈੱਲ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਗੱਡੀ ਨੰਬਰ ਐਚਆਰ 12 ਏਐਫ 6262 ਸਵਿਫਟ ਡਿਜ਼ਾਇਰ ਵਿੱਚ ਨਸ਼ੀਲੇ ਪਦਾਰਥ ਆ ਰਹੇ ਹਨ। ਟੀਮ ਇੰਚਾਰਜ ਸੁਮੇਰ ਸਿੰਘ ਦੀ ਅਗਵਾਈ ‘ਚ ਹਾਂਸੀ-ਦਾਤਾ ਰੋਡ ‘ਤੇ ਜੱਗਾ ਬੱਡਾ ਮਾਈਨਰ ਪੁਲ ‘ਤੇ ਨਾਕਾਬੰਦੀ ਕੀਤੀ ਗਈ। ਵਾਹਨਾਂ ਦੀ ਚੈਕਿੰਗ ਦੌਰਾਨ ਫੜੇ ਗਏ ਕਬੱਡੀ ਖਿਡਾਰੀ ਦੇ ਵਾਹਨ ਦੀ ਵੀ ਚੈਕਿੰਗ ਕੀਤੀ ਗਈ।

ਮੌਕੇ ‘ਤੇ ਡਰੱਗ ਕੰਟਰੋਲ ਅਫ਼ਸਰ ਦਿਨੇਸ਼ ਰਾਣਾ ਅਤੇ ਗਜ਼ਟਿਡ ਅਫ਼ਸਰ ਡਾ: ਸੁਧੀਰ ਮਲਿਕ ਨੂੰ ਬੁਲਾ ਕੇ ਕਾਰ ਦੀ ਤਲਾਸ਼ੀ ਲਈ ਗਈ | ਅਜੈ ਦੇ ਕਬਜ਼ੇ ‘ਚੋਂ 700 ਨਸ਼ੀਲੇ ਟੀਕੇ ਬਰਾਮਦ ਹੋਏ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਸ਼ੁੱਕਰਵਾਰ ਨੂੰ ਉਸ ਨੂੰ ਅਦਾਲਤ ‘ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆਵੇਗੀ। ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਨਸ਼ੀਲੇ ਟੀਕੇ ਕਿੱਥੋਂ ਲਿਆਂਦੇ ਗਏ ਸਨ ਅਤੇ ਅੱਗੇ ਕਿੱਥੇ ਸਪਲਾਈ ਕੀਤੇ ਜਾਣੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ, 21 ਮਾਰਚ ਪੇਸ਼ ਹੋਵੇਗਾ ਬਜਟ

ਦੋ ਮੋਟਰਸਾਈਕਲ ਸਵਾਰਾਂ ਨੇ 6 ਸਾਲਾ ਬੱਚੇ ਨੂੰ ਮਾਰੀ ਗੋ+ਲੀ, ਹੋਈ ਮੌ+ਤ