ਗਾਂਧੀ ਜਯੰਤੀ ਮੌਕੇ ਕੰਗਨਾ ਨੇ ਫੇਰ ਪਾਈ ਵਿਵਾਦਿਤ ਪੋਸਟ: ਲਿਖਿਆ – ‘ਦੇਸ਼ ਦੇ ਲਾਲ ਹੁੰਦੇ ਹਨ ਪਿਤਾ ਨਹੀਂ’, ਹੇਠਾਂ ਲਾਈ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ

ਨਵੀਂ ਦਿੱਲੀ, 3 ਅਕਤੂਬਰ 2024 – ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਨੂੰ ਮਹਾਤਮਾ ਗਾਂਧੀ ਦੇ ਅਪਮਾਨ ਵਜੋਂ ਦੇਖਿਆ ਜਾ ਰਿਹਾ ਹੈ।

ਕੰਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਲਿਖਿਆ- ”ਦੇਸ਼ ਦੇ ਲਾਲ ਹੁੰਦੇ ਹਨ ਦੇਸ਼ ਦਾ ਬਾਪ ਨਹੀਂ ਹੁੰਦਾ। ਧੰਨ ਹਨ ਭਾਰਤ ਮਾਤਾ ਦੇ ਇਹ ਲਾਲ।” ਇਸ ਦੇ ਹੇਠਾਂ ਕੰਗਨਾ ਨੇ ਲਾਲ ਬਹਾਦੁਰ ਸ਼ਾਸਤਰੀ ਦੀ ਫੋਟੋ ਲਗਾਈ ਹੈ।

ਤੁਹਾਨੂੰ ਦੱਸ ਦੇਈਏ ਕਿ 2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਲਾਲ ਬਹਾਦੁਰ ਸ਼ਾਸਰੀ ਦਾ ਜਨਮ ਦਿਨ ਹੈ। ਕੰਗਨਾ ਨੇ ਇਹ ਪੋਸਟ ਲਾਲ ਬਹਾਦੁਰ ਸ਼ਾਸਤਰੀ ਦੇ ਜਨਮਦਿਨ ‘ਤੇ ਹੀ ਕੀਤੀ ਹੈ। ਹਾਲਾਂਕਿ ਇਸ ਪੋਸਟ ਦੇ ਜ਼ਰੀਏ ਉਨ੍ਹਾਂ ਨੇ ਮਹਾਤਮਾ ਗਾਂਧੀ ‘ਤੇ ਚੁਟਕੀ ਲਈ ਹੈ।

ਕੰਗਨਾ ਰਣੌਤ ਨੇ ਇੱਕ ਹੋਰ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਸਵੱਛਤਾ ਆਜ਼ਾਦੀ ਜਿੰਨੀ ਹੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਤਮਾ ਗਾਂਧੀ ਦੇ ਇਸ ਵਿਜ਼ਨ ਨੂੰ ਅੱਗੇ ਲੈ ਕੇ ਜਾ ਰਹੇ ਹਨ। ਇਸ ਮੁਹਿੰਮ ਦਾ ਵਿਸ਼ਾ ਕੁਦਰਤ ਦੀ ਸਫਾਈ ਅਤੇ ਕਦਰਾਂ-ਕੀਮਤਾਂ ਦੀ ਸਫਾਈ ਹੈ।

ਇਹ ਸਾਡੇ ਭਾਰਤ ਦੀ ਦੌਲਤ ਅਤੇ ਵਿਰਾਸਤ ਹੈ। ਸਾਡਾ ਦੇਸ਼ ਕਦਰਾਂ-ਕੀਮਤਾਂ ਅਤੇ ਸੁਭਾਅ ਪੱਖੋਂ ਉੱਤਮ ਹੋਣਾ ਚਾਹੀਦਾ ਹੈ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਪ੍ਰਤੀ ਸੰਵੇਦਨਸ਼ੀਲ ਹੋਵੇ। ਅੰਤ ਵਿੱਚ ਕੰਗਨਾ ਦਾ ਕਹਿਣਾ ਹੈ ਕਿ ਸਵੱਛਤਾ ਅਭਿਆਨ ਸਵੱਛਤਾ ਦੇ ਮੁੱਲਾਂ ਅਤੇ ਸੁਭਾਅ ਦੇ ਨਾਲ ਮਨਾਇਆ ਜਾਂਦਾ ਹੈ।

ਜਦੋਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਚੰਡੀਗੜ੍ਹ ‘ਚ ਮੀਡੀਆ ਨੇ ਕੰਗਣਾ ਦੇ ਬਿਆਨ ‘ਤੇ ਸਵਾਲ ਕੀਤਾ ਤਾਂ ਉਹ ਹੈਰਾਨ ਰਹਿ ਗਏ। ਫਿਰ ਹੱਥ ਜੋੜ ਕੇ ਬੋਲੇ-ਬਾਪੂ ਨੇ ਕਿਹਾ ਸੀ ਕਿ ਮਾੜਾ ਸੁਣੋ ਤਾਂ ਕੰਨ ਬੰਦ ਕਰ ਲਉ।

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕੰਗਨਾ ਰਣੌਤ, ਜੋ ਕਿ ਮੰਡੀ ਤੋਂ ਸੰਸਦ ਮੈਂਬਰ ਹੈ ਅਤੇ ਫਿਲਮ ਸਟਾਰ ਵੀ ਹੈ, ਨੇ ਗਾਂਧੀ ਜੀ ਬਾਰੇ ਬਿਆਨ ਦਿੱਤਾ ਹੈ, ਜੋ ਕਿ ਬਹੁਤ ਸ਼ਰਮਨਾਕ ਹੈ। ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਬਾਰੇ ਬਿਆਨ ਦਿੱਤਾ ਹੈ। ਉਸ ਨੂੰ ਮਹਾਤਮਾ ਗਾਂਧੀ ਪਸੰਦ ਨਹੀਂ, ਪਰ ਉਹ ਲਾਲ ਬਹਾਦਰ ਨੂੰ ਪਸੰਦ ਹੈ।

ਗਰੇਵਾਲ ਨੇ ਅੱਗੇ ਕਿਹਾ, “ਕੋਈ ਉਨ੍ਹਾਂ ਨੂੰ ਦੱਸੇ ਕਿ ਲਾਲ ਬਹਾਦੁਰ ਸ਼ਾਸਤਰੀ ਗਾਂਧੀ ਦੇ ਸਭ ਤੋਂ ਵੱਡੇ ਸਮਰਥਕ ਸਨ। ਜੇਕਰ ਤੁਸੀਂ ਚੇਲੇ ਦਾ ਸਨਮਾਨ ਕਰ ਰਹੇ ਹੋ ਅਤੇ ਉਸ ਦੇ ਮਾਰਗਦਰਸ਼ਕ ਦਾ ਅਪਮਾਨ ਕਰ ਰਹੇ ਹੋ ਤਾਂ ਇਹ ਕਿੱਥੋਂ ਦੀ ਸਿਆਣਪ ਹੈ। ਕੰਗਨਾ ਦੇ ਵਿਚਾਰ ਨਾਥ ਰਾਮੂ ਗੋਡਸੇ ਦੇ ਵਿਚਾਰ ਹਨ। ਮੈਨੂੰ ਲੱਗਦਾ ਹੈ ਕਿ ਮੰਡੀ ਦੇ ਲੋਕਾਂ ਨੇ ਗਲਤੀ ਕੀਤੀ ਹੈ ਰੱਬ ਉਸਨੂੰ ਬੁੱਧੀ ਦੇਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਿਲਾ ਟੀ-20 ਵਿਸ਼ਵ ਕੱਪ ਅੱਜ ਤੋਂ: ਭਾਰਤ, ਪਾਕਿਸਤਾਨ ਅਤੇ ਆਸਟਰੇਲੀਆ ਦੀਆਂ ਟੀਮਾਂ ਇੱਕੋ ਗਰੁੱਪ ‘ਚ

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਬਰਨਾਵਾ ਆਸ਼ਰਮ ਪਹੁੰਚੇ, ਪਹਿਲੀ ਤਸਵੀਰ ਆਈ ਸਾਹਮਣੇ