ਕੰਗਨਾ ਰਣੌਤ ਦੇ ਬਿਆਨ ਨੇ ਹਰਿਆਣਾ ਚੋਣਾਂ ‘ਚ ਵਧਾਈ ਬੀਜੇਪੀ ਦੀ ਟੈਂਸ਼ਨ: ਭਾਜਪਾ ਆਗੂਆਂ ਨੇ ਧਾਰੀ ਚੁੱਪ

  • ਕਾਂਗਰਸ ਨੇ ਕਿਹਾ- ਨਸ਼ਾ ਭਾਵੇਂ ਕੋਈ ਵੀ ਹੋਵੇ, ਜ਼ਿਆਦਾ ਦੇਰ ਨਹੀਂ ਰਹਿੰਦਾ

ਚੰਡੀਗੜ੍ਹ, 26 ਅਗਸਤ 2024 – ਬਾਲੀਵੁਡ ਅਦਾਕਾਰਾ ਅਤੇ ਬੀਜੇਪੀ ਸੰਸਦ ਕੰਗਨਾ ਰਣੌਤ ਦੇ ਕਿਸਾਨ ਅੰਦੋਲਨ ਦੌਰਾਨ ਕਤਲਾਂ ਅਤੇ ਬਲਾਤਕਾਰਾਂ ਬਾਰੇ ਦਿੱਤੇ ਬਿਆਨ ਤੋਂ ਬਾਅਦ ਹੰਗਾਮਾ ਹੋ ਰਿਹਾ ਹੈ। ਕੰਗਨਾ ਦੇ ਬਿਆਨ ਤੋਂ ਬਾਅਦ ਹਰਿਆਣਾ ਦੇ ਭਾਜਪਾ ਨੇਤਾਵਾਂ ਨੇ ਚੁੱਪੀ ਧਾਰ ਲਈ ਹੈ। ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਸੂਬੇ ਦਾ ਕੋਈ ਵੀ ਆਗੂ ਆਪਣੇ ਸੰਸਦ ਮੈਂਬਰ ਦੇ ਬਿਆਨ ‘ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।

ਇਸ ‘ਤੇ ਹਰਿਆਣਾ ਕਾਂਗਰਸ ਨੇ ਪ੍ਰਤੀਕਿਰਿਆ ਦਿੱਤੀ ਹੈ। ਕਾਂਗਰਸ ਨੇ ਐਕਸ ‘ਤੇ ਲਿਖਿਆ ਹੋਇਆ ਕਿ ਮੈਡਮ ਜੀ, ਸੱਤਾ ਦਾ ਨਸ਼ਾ ਹੋਵੇ ਜਾਂ ਹੋਰ ਕਿਸੇ ਕਿਸਮ ਦਾ, ਇਹ ਬਹੁਤਾ ਚਿਰ ਨਹੀਂ ਰਹਿੰਦਾ। ਹਰਿਆਣਾ ਵਿੱਚੋਂ ਭਾਜਪਾ ਦਾ ਸਫਾਇਆ ਹੋਣ ਜਾ ਰਿਹਾ ਹੈ।

ਹਰਿਆਣਾ ਕਾਂਗਰਸ ਨੇ ਇਹ ਵੀ ਲਿਖਿਆ, ‘MP @KanganaTeam ਜੀ, ਤੁਸੀਂ ਆਪਣੀਆਂ ਕੁਝ ਫਸਲਾਂ ਉਗਾ ਕੇ ਖਾ ਸਕਦੇ ਹੋ, ਪਰ ਦੇਸ਼ ਦਾ ਬਾਕੀ ਹਿੱਸਾ ਕਿਸਾਨਾਂ ਦੁਆਰਾ ਉਗਾਏ ਭੋਜਨ ‘ਤੇ ਗੁਜ਼ਾਰਾ ਕਰਦਾ ਹੈ। ਤੁਹਾਨੂੰ ਸਾਡੇ ਕਿਸਾਨਾਂ ਦਾ ਇਸ ਤਰ੍ਹਾਂ ਅਪਮਾਨ ਕਰਨ ਦਾ ਕੋਈ ਹੱਕ ਨਹੀਂ ਹੈ। ਤੁਹਾਡਾ ਬਿਆਨ ਬੇਹੱਦ ਸ਼ਰਮਨਾਕ ਹੈ।

ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ (ਅੰਬਵਤਾ) ਦੇ ਸੂਬਾ ਪ੍ਰਧਾਨ ਦਿਲਬਾਗ ਸਿੰਘ ਹੁੱਡਾ ਨੇ ਕਿਹਾ, ‘ਕੰਗਨਾ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ। ਕੰਗਨਾ ਕਿਸਾਨਾਂ ਦੀ ਸ਼ਹਾਦਤ ਦਾ ਮਜ਼ਾਕ ਉਡਾ ਰਹੀ ਹੈ। ਕਿਸਾਨਾਂ ਨੂੰ ਬਲਾਤਕਾਰੀ ਕਹਿਣਾ ਅਤਿ ਨਿੰਦਣਯੋਗ ਹੈ। ਘੱਟੋ-ਘੱਟ ਆਪਣੇ ਅਹੁਦੇ ਦੀ ਮਰਿਯਾਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਕੰਗਨਾ ਨੂੰ ਆਪਣੇ ਬਿਆਨ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਕਿਸਾਨ ਇਸ ਦਾ ਸਖ਼ਤ ਵਿਰੋਧ ਕਰਨਗੇ।

ਇੱਥੇ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਬੁਲਾਰੇ ਤੇਜਵੀਰ ਸਿੰਘ ਨੇ ਕਿਹਾ, ‘ਕੰਗਨਾ ਰਣੌਤ ਮੰਦਬੁੱਧੀ ਹੈ। ਅਸੀਂ ਉਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲੈਂਦੇ। ਇਸ ਤੋਂ ਪਹਿਲਾਂ ਵੀ ਉਹ ਕਿਸਾਨ ਅੰਦੋਲਨ ਦੌਰਾਨ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਕਰ ਚੁੱਕੇ ਹਨ। ਉਸ ਦਾ ਇੱਕੋ ਇੱਕ ਕੰਮ ਝੂਠੇ ਬਿਆਨ ਦੇ ਕੇ ਸਸਤੀ ਪ੍ਰਸਿੱਧੀ ਹਾਸਲ ਕਰਨਾ ਰਿਹਾ ਹੈ।

ਗੈਰ-ਸਿਆਸੀ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਅਭਿਮਨਿਊ ਕੋਹਾੜ ਨੇ ਕਿਹਾ, ‘ਕੰਗਨਾ ਰਣੌਤ ਦਾ ਬਿਆਨ ਬੇਤੁਕਾ ਹੈ। ਉਸ ਦਾ ਅਜਿਹੇ ਬਿਆਨ ਦੇਣ ਦਾ ਇਤਿਹਾਸ ਰਿਹਾ ਹੈ। ਪੂਰਾ ਦੇਸ਼ ਜਾਣਦਾ ਹੈ ਕਿ ਬਾਲੀਵੁੱਡ ‘ਚ ਉਸ ਦਾ ਕਿਹੋ ਜਿਹਾ ਪਿਛੋਕੜ ਹੈ। ਫ਼ਿਲਮੀ ਜ਼ਿੰਦਗੀ ਹੈ ਤੇ ਇੱਕ ਰੀਲ ਲਾਈਫ਼ ਹੁੰਦੀ। ਅਸਲੀ ਜ਼ਿੰਦਗੀ ਵਿੱਚ ਝੂਠੇ ਕਿਰਦਾਰ ਨਿਭਾਉਣ ਨਾਲ ਇਨਸਾਨ ਮਹਾਨ ਨਹੀਂ ਬਣ ਜਾਂਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੰਗਨਾ ਦੇ ਬਿਆਨ ਦਾ ਨੋਟਿਸ ਲੈਣਾ ਚਾਹੀਦਾ ਹੈ, ਨਹੀਂ ਤਾਂ ਇਸ ਬਿਆਨ ਨੂੰ ਪ੍ਰਧਾਨ ਮੰਤਰੀ ਦਾ ਸਮਰਥਨ ਮੰਨਿਆ ਜਾਵੇਗਾ। ਜੀਂਦ ਦੇ ਉਚਾਨਾ ਦੀ ਅਨਾਜ ਮੰਡੀ ਵਿੱਚ ਕਿਸਾਨ 15 ਸਤੰਬਰ ਨੂੰ ਵੱਡੀ ਰੈਲੀ ਕਰ ਰਹੇ ਹਨ। ਰੈਲੀ ‘ਚ ਕੰਗਣਾ ਦਾ ਮੁੱਦਾ ਉਠਾਇਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

19 ਸਾਲ ਬਾਅਦ ਪਿਤਾ ਨੂੰ ਲੱਭਣ ਲਈ ਨੌਜਵਾਨ ਜਾਪਾਨ ਤੋਂ ਪਹੁੰਚਿਆ ਪੰਜਾਬ, ਜਦੋਂ ਮਿਲੇ ਤਾਂ ਭੁੱਬਾਂ ਮਾਰ ਰੋਏ

ਹਰਿਆਣਾ ‘ਚ ਬਦਲੀ ਜਾ ਸਕਦੀ ਹੈ ਚੋਣਾਂ ਦੀ ਤਰੀਕ: ਚੋਣ ਕਮਿਸ਼ਨ ਮੰਗਲਵਾਰ ਨੂੰ ਕਰ ਸਕਦਾ ਐਲਾਨ