ਕੀ ਕਪਿਲ ਦੇਵ ਹੋਣਗੇ ‘ਆਪ’ ‘ਚ ਸ਼ਾਮਲ ? ਸਾਬਕਾ ਕ੍ਰਿਕਟਰ ਤੇ ਕੇਜਰੀਵਾਲ ਦੀ ਫੋਟੋ ਹੋਈ ਵਾਇਰਲ

  • 29 ਮਈ ਨੂੰ ਕੁਰੂਕਸ਼ੇਤਰ ‘ਚ ਹੋ ਸਕਦੇ ਹਨ ਪਾਰਟੀ ‘ਚ ਸ਼ਾਮਲ

ਚੰਡੀਗੜ੍ਹ, 22 ਮਈ 2022 – ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੀ ਤਸਵੀਰ ਸਾਹਮਣੇ ਆਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਕਪਿਲ ਦੇਵ 29 ਮਈ ਨੂੰ ਕੁਰੂਕਸ਼ੇਤਰ ‘ਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਰੈਲੀ ‘ਚ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ਇਸ ਰੈਲੀ ਵਿੱਚ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੁੱਜਣਗੇ।

ਜੇਕਰ ਕਪਿਲ ਦੇਵ ‘ਆਪ’ ‘ਚ ਸ਼ਾਮਲ ਹੁੰਦੇ ਹਨ ਤਾਂ ਕੇਜਰੀਵਾਲ ਦੀ ਪਾਰਟੀ ਨੂੰ ਹਰਿਆਣਾ ‘ਚ ਵੱਡਾ ਚਿਹਰਾ ਮਿਲੇਗਾ। ਹਰਿਆਣਾ ‘ਚ 2024 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਰਿਕਾਰਡ ਤੋੜ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦਾ ਧਿਆਨ ਹਰਿਆਣਾ ‘ਤੇ ਹੈ। ਅਰਵਿੰਦ ਕੇਜਰੀਵਾਲ ਖੁਦ ਹਰਿਆਣਾ ਦੀ ਸਿਵਾਨੀ ਮੰਡੀ ਦੇ ਰਹਿਣ ਵਾਲੇ ਹਨ।

ਕਪਿਲ ਦੇਵ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ। ਉਸ ਨੇ ਚੰਡੀਗੜ੍ਹ ਡੀਏਵੀ ਸਕੂਲ ਤੋਂ ਪੜ੍ਹਾਈ ਕੀਤੀ ਪਰ ਉਹ ਹਰਿਆਣਾ ਟੀਮ ਲਈ ਕ੍ਰਿਕਟ ਖੇਡਦਾ ਸੀ। ਉਸ ਨੇ ਰਣਜੀ ਟਰਾਫੀ ਵਿੱਚ ਹਰਿਆਣਾ ਲਈ ਕਈ ਸ਼ਾਨਦਾਰ ਪਾਰੀਆਂ ਖੇਡੀਆਂ। ਆਮ ਆਦਮੀ ਪਾਰਟੀ 2024 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਚਕੂਲਾ ਵਿਧਾਨ ਸਭਾ ਸੀਟ ਤੋਂ ਕਪਿਲ ਦੇਵ ਨੂੰ ਟਿਕਟ ਦੇ ਸਕਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਸ਼ਿਆਰਪੁਰ ‘ਚ 6 ਸਾਲਾ ਬੱਚਾ ਬੋਰਵੈੱਲ ‘ਚ ਡਿੱਗਿਆ

ਮਾਨ ਦੇ ਹੁਕਮਾਂ ‘ਤੇ ਪੰਜਾਬ ਨੇ 30 ਲੱਖ ਏਕੜ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ ਦਾ ਟੀਚਾ ਮਿੱਥਿਆ