- ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਅਗਲੇ 2-3 ਦਿਨਾਂ ‘ਚ
- ਚੋਣਾਂ ਤੱਕ ਕੁਰਸੀ ‘ਤੇ ਨਹੀਂ ਬੈਠਾਂਗਾ
ਨਵੀਂ ਦਿੱਲੀ, 15 ਸਤੰਬਰ 2024 – 2 ਦਿਨ ਪਹਿਲਾਂ (13 ਸਤੰਬਰ) ਜ਼ਮਾਨਤ ‘ਤੇ ਜੇਲ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ 2 ਦਿਨਾਂ ‘ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਕੇਜਰੀਵਾਲ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਬੋਲਦਿਆਂ ਇਹ ਐਲਾਨ ਕੀਤਾ। ਉਨ੍ਹਾਂ ਕਿਹਾ- ਭਾਜਪਾ ਨੇ ਮੇਰੇ ‘ਤੇ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ, ਹੁਣ ਮੇਰੀ ਇਮਾਨਦਾਰੀ ਦਾ ਫੈਸਲਾ ਜਨਤਾ ਦੀ ਅਦਾਲਤ ‘ਚ ਹੋਵੇਗਾ। ਦੋ-ਤਿੰਨ ਦਿਨਾਂ ਵਿੱਚ ਵਿਧਾਇਕਾਂ ਦੀ ਮੀਟਿੰਗ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ। ਚੋਣਾਂ ਤੱਕ ਮੁੱਖ ਮੰਤਰੀ ਦੀ ਕੁਰਸੀ ‘ਤੇ ਨਹੀਂ ਬੈਠਾਂਗਾ।
ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਵੀ ਮੇਰੇ ਵਾਂਗ ਹੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਉਹ ਵੀ ਇਹੀ ਸੋਚਦੇ ਹਨ ਕਿ ਉਹ ਵੀ ਅਹੁਦਾ ਨਹੀਂ ਸੰਭਾਲਣਗੇ, ਚੋਣਾਂ ਜਿੱਤ ਕੇ ਹੀ ਇਹ ਅਹੁਦਾ ਸੰਭਾਲਣਗੇ।