ਅਰਵਿੰਦ ਕੇਜਰੀਵਾਲ ਨੇ ਰੰਗ ਬਦਲਣ ਦੀ ਦੌੜ ’ਚ ਗਿਰਗਿਟ ਨੂੰ ਹਰਾਇਆ: ਮਨਜਿੰਦਰ ਸਿਰਸਾ

  • ਕਿਹਾ ਕਿ ਆਪ-ਕਾਂਗਰਸ ਗਠਜੋੜ ਦਾ ਇਕ ਨੁਕਾਤੀ ਏਜੰਡਾ ਦੇਸ਼ ਨੂੰ ਲੁੱਟਣਾ

ਚੰਡੀਗੜ੍ਹ, 24 ਫਰਵਰੀ 2024: ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੰਗ ਬਦਲਣ ਦੀ ਦੌੜ ਵਿਚ ਗਿਰਗਿਰਟ ਨੂੰ ਹਰਾ ਕੇ ਵੱਡੇ ਫ਼ਰਕ ਨਾਲ ਦੌੜ ਜਿੱਤ ਲਈ ਹੈ ਤੇ ਪਾਰਲੀਮਾਨੀ ਚੋਣਾਂ ਵਾਸਤੇ ਕਾਂਗਰਸ ਨਾਲ ਗਠਜੋੜ ਕਰ ਕੇ ਉਹਨਾਂ ਅਜਿਹਾ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਆਪਣੇ ਸਿਆਸੀ ਸਫਰ ਵਿਚ ਜੋ ਪਾਖੰਡ ਅਤੇ ਦੋਗਲਾਪਨ ਸ੍ਰੀ ਕੇਜਰੀਵਾਲ ਨੇ ਵਿਖਾਇਆ ਹੈ, ਉਸਦੀ ਕੋਈ ਬਰਾਬਰੀ ਨਹੀਂ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਪਹਿਲੀ ਵਾਰ ਚੋਣ ਕਾਂਗਰਸ ਪਾਰਟੀ ਦੇ ਖਿਲਾਫ ਲੜੀ ਸੀ ਪਰ ਚੋਣਾਂ ਮਗਰੋਂ ਕਾਂਗਰਸ ਨਾਲ ਹੀ ਗਠਜੋੜ ਕਰ ਕੇ ਸਰਕਾਰ ਬਣਾ ਲਈ। ਫਿਰ ਉਹਨਾਂ ਕਾਂਗਰਸ ਪਾਰਟੀ ਦੇ ਲੱਤ ਮਾਰ ਦਿੱਤੀ ਤੇ ਕਾਂਗਰਸ ਅਤੇ ਇਸਦੀ ਲੀਡਰਸ਼ਿਪ ਖਿਲਾਫ ਭ੍ਰਿਸ਼ਟਾਚਾਰ ਦੇ ਸੰਗੀਨ ਦੋਸ਼ ਲਗਾਏ।

ਭਾਜਪਾ ਦੇ ਕੌਮੀ ਸਕੱਤਰ ਨੇ ਸ੍ਰੀ ਕੇਜਰੀਵਾਲ ਵੱਲੋਂ ਬੀਤੇ ਸਮੇਂ ਵਿਚ ਕੀਤੇ ਟਵੀਟ ਪੜ੍ਹਦਿਆਂ ਕਿਹਾ ਕਿ ਕੇਜਰੀਵਾਲ ਨੇ ਲਿਖਿਆ ਸੀ ਕਿ ਜੇਕਰ ਕੈਗ ਨਾਲ ਹੁੰਦੀ ਤਾਂ ਕਾਂਗਰਸ ਨੇ ਕਦੋਂ ਦਾ ਦੇਸ਼ ਵੇਚ ਦਿੱਤਾ ਹੁੰਦਾ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਵਾਲ ਕੀਤੇ ਸਨ ਕਿ ਉਹਨਾਂ ਨੇ ਅਗਸਤਾ ਵੈਸਟਲੈਂਡ ਹੈਲੀਕਾਪਟਰ ਮਾਮਲੇ ਵਿਚ ਹੋਏ ਭ੍ਰਿਸ਼ਟਾਚਾਰ ਲਈ ਗਾਂਧੀ ਪਰਿਵਾਰ ਦੀ ਭੂਮਿਕਾ ਦੀ ਜਾਂਚ ਕਿਉਂ ਨਹੀਂ ਕਰਵਾਈ।

ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਦੇ ਦਿੱਲੀ ਦੇ ਆਗੂ ਵੀ ਹਮੇਸ਼ਾ ਸ੍ਰੀ ਕੇਜਰੀਵਾਲ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਸਨ ਭਾਵੇਂ ਉਹ ਸ਼ੀਸ਼ ਮਹਿਲ ਦੀ ਉਸਾਰੀ ਦਾ ਮਾਮਲਾ ਹੋਵੇ, ਖਾਰਜ ਕੀਤੀ ਦਿੱਲੀ ਦੀ ਸ਼ਰਾਬ ਨੀਤੀ ਜਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇ ਹੋਰ ਸਕੈਂਡਲ ਹੋਣ।
ਉਹਨਾਂ ਕਾਂਗਰਸ ਲੀਡਰਾਂ ਦੇ ਨਾਲ-ਨਾਲ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤੇ ਕਿ ਕੀ ਉਹਨਾਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ’ਸਪੈਸ਼ਲ ਵਾਸ਼ਿੰਗ ਮਸ਼ੀਨ’ ਵਿਚ ਧੋਤੇ ਗਏ ਹਨ ਜਿਸ ਮਗਰੋਂ ਹੁਣ ਉਹ ਭ੍ਰਿਸ਼ਟਾਚਾਰ ਦੇ ਸਾਰੇ ਦੋਸ਼ਾਂ ਤੋਂ ਮੁਕਤ ਹੋ ਕੇ ਸਾਫ ਸੁਥਰੇ ਹੋ ਗਏ ਹਨ।

ਕੇਜਰੀਵਾਲ ’ਤੇ ਵਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਵਿਅਕਤੀ ਨੇ ਭਾਰਤੀ ਰਾਜਨੀਤੀ ਵਿਚ ਗਿਰਾਵਟ ਦਾ ਇਕ ਨਵਾਂ ਨੀਵਾਂ ਪੱਧਰ ਸਾਹਮਣੇ ਲਿਆਂਦਾ ਹੈ ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਅਗਵਾਈ ਹੇਠ ਸਰਕਾਰ ਦੇਸ਼ ਵਿਚੋਂ ਭ੍ਰਿਸ਼ਟਾਚਾਰ ਖਤਮ ਕਰਨ ’ਤੇ ਲੱਗੇ ਹਨ ਪਰ ਇਸ ਲਈ ਕੇਜਰੀਵਾਲ ਵਰਗੇ ਭ੍ਰਿਸ਼ਟ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਬਹੁਤ ਜ਼ਰੂਰੀ ਹਨ। ਉਹਨਾਂ ਕਿਹਾ ਕਿ ਆਪ ਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਗਠਜੋੜ ਦਾ ਇਕ ਨੁਕਾਤੀ ਏਜੰਡਾ ਦੇਸ਼ ਦੀ ਲੁੱਟ ਕਰਨਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

CM ਮਾਨ ਵੱਲੋਂ ਮਾਪਿਆਂ ਨੂੰ 15 ਮਾਰਚ ਤੱਕ ਆਪਣੇ ਬੱਚਿਆਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਿੱਚ ਦਾਖਲ ਕਰਵਾਉਣ ਦੀ ਅਪੀਲ

3 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਜ਼ਿਲ੍ਹੇ ਤੋਂ ਕੀਤੇ ਗਏ ਨੇ ਬਾਹਰ, ਉਨ੍ਹਾਂ ਨੂੰ ਲੋਕ ਸਭਾ ਹਲਕੇ ਦੇ ਕਿਸੇ ਦੂਜੇ ਜ਼ਿਲ੍ਹੇ ਵਿਚ ਨਾ ਕੀਤਾ ਜਾਵੇ ਤਾਇਨਾਤ – ਭਾਰਤੀ ਚੋਣ ਕਮਿਸ਼ਨ