ਨਵੀਂ ਦਿੱਲੀ, 8 ਫਰਵਰੀ 2025 – ਭਾਜਪਾ 27 ਸਾਲਾਂ ਬਾਅਦ ਦਿੱਲੀ ਵਿੱਚ ਵਾਪਸੀ ਕਰ ਰਹੀ ਹੈ। 4 ਘੰਟਿਆਂ ਦੀ ਗਿਣਤੀ ਤੋਂ ਬਾਅਦ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ, 70 ਸੀਟਾਂ ਵਿੱਚੋਂ, ਭਾਜਪਾ 48 ਸੀਟਾਂ ‘ਤੇ ਅਤੇ ਆਮ ਆਦਮੀ ਪਾਰਟੀ (ਆਪ) 22 ਸੀਟਾਂ ‘ਤੇ ਅੱਗੇ ਹੈ। ਇਸ ਬਦਲਾਅ ਵਿੱਚ, ‘ਆਪ’ ਦੇ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਤੋਂ ਅਤੇ ਸਿਸੋਦੀਆ ਜੰਗਪੁਰਾ ਸੀਟ ਤੋਂ ਚੋਣ ਹਾਰ ਗਏ। ਭਾਜਪਾ ਦੇ ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਨੂੰ 3186 ਵੋਟਾਂ ਨਾਲ ਹਰਾਇਆ। ਕੇਜਰੀਵਾਲ ਨੂੰ ਹਰਾਉਣ ਵਾਲੇ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ। ਆਤਿਸ਼ੀ, ਸਤੇਂਦਰ ਜੈਨ, ਸੋਮਨਾਥ ਭਾਰਤੀ, ਸੌਰਭ ਭਾਰਦਵਾਜ, ਅਮਾਨਤੁੱਲਾ ਖਾਨ ਅਤੇ ਅਵਧ ਓਝਾ ਪਿੱਛੇ ਚੱਲ ਰਹੇ ਹਨ।
ਭਾਜਪਾ ਨੇ ਪਿਛਲੀਆਂ ਚੋਣਾਂ (2020) ਦੇ ਮੁਕਾਬਲੇ ਆਪਣੀ ਵੋਟ ਹਿੱਸੇਦਾਰੀ ਵਿੱਚ 9% ਤੋਂ ਵੱਧ ਦਾ ਵਾਧਾ ਕੀਤਾ। ਇਸ ਦੇ ਨਾਲ ਹੀ, ‘ਆਪ’ ਨੂੰ 10% ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਭਾਵੇਂ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲਦੀ ਜਾਪਦੀ, ਪਰ ਇਹ ਆਪਣੀ ਵੋਟ ਹਿੱਸੇਦਾਰੀ 2% ਵਧਾਉਣ ਵਿੱਚ ਕਾਮਯਾਬ ਰਹੀ।
ਪਿਛਲੀਆਂ ਚੋਣਾਂ (2020) ਦੇ ਮੁਕਾਬਲੇ ਭਾਜਪਾ ਦੀਆਂ ਸੀਟਾਂ 40 ਵਧੀਆਂ ਹਨ। ਇਸ ਦੇ ਨਾਲ ਹੀ, ‘ਆਪ’ ਨੂੰ 40 ਸੀਟਾਂ ਦਾ ਨੁਕਸਾਨ ਹੋਇਆ ਹੈ। ਕਾਂਗਰਸ ਇਸ ਵਾਰ ਵੀ ਖਾਲੀ ਹੱਥ ਰਹੀ। ਇੱਕ ਵੀ ਸੀਟ ਨਹੀਂ ਜਿੱਤ ਸਕੀ।