ਨਵੀਂ ਦਿੱਲੀ, 17 ਮਈ 2022 – ਦਿੱਲੀ ਦੇ ਮੁੱਖ ਮੰਤਰੀ ਨੇ ਇੱਕ ਟਵੀਟ ਕਰਦਿਆਂ ਬੀਜੇਪੀ ‘ਤੇ ਨਿਸ਼ਾਨੇ ਲਾਏ ਹਨ। ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕੇ ਭਾਜਪਾ ਵਾਲੇ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਨਾਲ ਐਨੀ ਨਫਰਤ ਕਿਉਂ ਕਰਦੇ ਹਨ ?
ਸਕੂਲੀ ਕਿਤਾਬਾਂ ਵਿੱਚੋਂ ਸਰਦਾਰ ਭਗਤ ਸਿੰਘ ਜੀ ਦਾ ਨਾਮ ਹਟਾਉਣਾ ਅਮਰ ਸ਼ਹੀਦ ਦੀ ਕੁਰਬਾਨੀ ਦਾ ਅਪਮਾਨ ਹੈ।
ਦੇਸ਼ ਆਪਣੇ ਸ਼ਹੀਦਾਂ ਦੇ ਇਸ ਅਪਮਾਨ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਭਾਜਪਾ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਵੇਗਾ।
ਅਸਲ ‘ਚ ਕਰਨਾਟਕ ਸਰਕਾਰ ਨੇ RSS ਸੰਸਥਾਪਕ ਦੇ ਭਾਸ਼ਣ ਨਾਲ 10ਵੀਂ ਦੀਆਂ ਕਿਤਾਬਾਂ ‘ਚ ਭਗਤ ਸਿੰਘ ਬਾਰੇ ਅਧਿਆਏ ਨੂੰ ਬਦਲ ਦਿੱਤਾ ਹੈ। ਕਰਨਾਟਕ ਸਰਕਾਰ ਵੱਲੋਂ 10ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਭਗਤ ਸਿੰਘ ਬਾਰੇ ਪਾਠ ਹਟਾਉਣ ਦੇ ਫੈਸਲੇ ਤੋਂ ਵਿਦਿਆਰਥੀ ਜਥੇਬੰਦੀਆਂ ਗੁੱਸੇ ਵਿੱਚ ਹਨ। ਉਨ੍ਹਾਂ ਦੇ ਗੁੱਸੇ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਭਗਤ ਸਿੰਘ ਦੇ ਪਾਠ ਦੀ ਥਾਂ, ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦੇ ਭਾਸ਼ਣ ਨੂੰ 10ਵੀਂ ਜਮਾਤ ਦੀ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਸੀ।