ਚੰਡੀਗੜ੍ਹ, 8 ਮਈ 2022- ਹਿਮਾਚਲ ਵਿਧਾਨ ਸਭਾ ਦੇ ਬਾਹਰ ਲਗਾਏ ਗਏ ਖ਼ਾਲਿਸਤਾਨੀ ਝੰਡਿਆਂ ਦੇ ਮਾਮਲੇ ਵਿੱਚ ਹਿਮਾਚਲ ਸਰਕਾਰ ਸਖ਼ਤ ਵਿਖਾਈ ਦੇ ਰਹੀ ਹੈ। ਸਰਕਾਰ ਦੇ ਵੱਲੋਂ 6 ਮੈਂਬਰੀ ਐਸ.ਆਈ.ਟੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ, ਜਿਹੜੀ ਕਿ, ਇਸ ਸਾਰੇ ਮਾਮਲੇ ਦੀ ਜਾਂਚ ਪੜ੍ਹਤਾਲ ਕਰੇਗੀ। ਡੀਆਈਜੀ ਸੰਤੋਸ਼ ਪਟਿਆਲ ਇਸ ਐਸ.ਆਈ.ਟੀ ਟੀਮ ਦੀ ਅਗਵਾਈ ਕਰਨਗੇ।
ਇਸ ਤੋਂ ਪਹਿਲਾਂ ਸਵੇਰੇ ਹਿਮਾਚਲ ਵਿਧਾਨ ਸਭਾ ਦੀ ਇਮਾਰਤ ਅਤੇ ਗੇਟ ’ਤੇ ਖਾਲਿਸਤਾਨ ਝੰਡੇ ਲਗਾਏ ਗਏ ਮਿਲੇ ਸੀ। ਪੁਲਿਸ ਅਧਿਕਾਰੀਆਂ ਨੂੰ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਝੰਡੇ ਅਤੇ ਬੈਨਰ ਹਟਵਾ ਦਿੱਤੇ ਗਏ ਸਨ। ਇਹ ਝੰਡੇ ਧਰਮਸ਼ਾਲਾ ‘ਚ ਵਿਧਾਨ ਸਭਾ ਭਵਨ ਦੇ ਬਾਹਰ ਵਿਧਾਨ ਸਭਾ ਦੀ ਕੰਧ ਅਤੇ ਮੁੱਖ ਗੇਟ ਦੇ ਨਾਲ ਇਹ ਖਾਲਿਸਤਾਨੀ ਝੰਡੇ ਬੰਨ੍ਹੇ ਹੋਏ ਮਿਲੇ ਸਨ। ਇਹਨਾਂ ਬੈਨਰਾਂ ‘ਤੇ ਪੰਜਾਬੀ ਭਾਸ਼ਾ ਵਿੱਚ ਹਰੇ ਰੰਗਾਂ ਨਾਲ ਖਾਲਿਸਤਾਨ ਲਿਖਿਆ ਗਿਆ ਸੀ।
ਜਿਸ ਤੋਂ ਬਾਅਦ ਕਾਂਗੜਾ ਦੇ ਐਸਪੀ ਕੁਸ਼ਲ ਸ਼ਰਮਾ ਨੇ ਕਿਹਾ ਸੀ ਕਿ ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਇਹ ਪੰਜਾਬ ਦੇ ਕੁਝ ਸੈਲਾਨੀਆਂ ਦਾ ਕਾਰਨਾਮਾ ਹੋ ਸਕਦਾ ਹੈ। ਪੁਲਿਸ ਨੇ ਕਿਹਾ ਕਿ ਛੇਤੀ ਹੀ ਮੁਲਜ਼ਮ ਫੜ ਲਏ ਜਾਣਗੇ।