ਨਵੀਂ ਦਿੱਲੀ, 30 ਦਸੰਬਰ 2020 – ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਕੇਂਦਰ ਮੰਤਰੀ ਸੋਮ ਪ੍ਰਕਾਸ਼ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਵੱਲੋਂ ਕਿਸਾਨਾਂ ਵੱਲੋਂ ਲਿਆਂਦਾ ਗਿਆ ਲੰਗਰ ਛਕਿਆ ਗਿਆ। ਖੇਤੀ ਕਾਨੂੰਨਾਂ ‘ਤੇ ਹੋ ਰਹੀ ਕੇਂਦਰ ਦੀ ਕਿਸਾਨਾਂ ਨਾਲ ਮੀਟਿੰਗ ਦੇ ਪਹਿਲੇ ਦੌਰ ਦੇ ਖਤਮ ਹੋ ਜਾਣ ਤੋਂ ਬਾਅਦ ਲੰਚ ਬ੍ਰੇਕ ਹੋਈ ਹੈ। ਜਿਸ ‘ਚੋਂ ਤਸਵੀਰਾਂ ਨਿੱਕਲ ਕੇ ਸਾਹਮਣੇ ਆਈਆਂ ਨੇ ਕਿ ਕੇਂਦਰੀ ਮੰਤਰੀ ਵੀ ਕਿਸਾਨਾਂ ਦੇ ਨਾਲ ਬਾਲਟੀਆਂ ‘ਚੋਂ ਦਾਲਾਂ ਤੇ ਰੋਟੀਆਂ ਛਕਦੇ ਲਾਈਨ ‘ਚ ਖੜ੍ਹੇ ਕਿਸਾਨਾਂ ਦੇ ਨਾਲ ਨਜ਼ਰ ਆਏ। ਫਿਲਹਾਲ ਮੀਟਿੰਗ ਵਿਚਲੀ ਗੱਲ ਇਹ ਹੈ ਕਿ ਸਰਕਾਰ ਆਪਣੀ ਅੜੀ ‘ਤੇ ਹੈ ਤੇ ਕਿਸਾਨ ਵੀ ਕਾਨੂੰਨ ਰੱਦ ਕਰਾਉਣ ‘ਤੇ ਬਜ਼ਿੱਦ ਨੇ। ਖਦਸ਼ਾ ਹੈ ਕਿ ਮੀਟਿੰਗ ਕਾਫੀ ਲੰਬੀ ਜਾ ਸਕਦੀ ਹੈ।