- ਘੁਸਪੈਠ ਨੂੰ ਰੋਕਣ ਲਈ ਲਗਾਈਆਂ ਗਈਆਂ ਸਨ ਬਾਰੂਦੀ ਸੁਰੰਗਾਂ
- ਗਸ਼ਤ ਦੌਰਾਨ ਇੱਕ ਸਿਪਾਹੀ ਨੇ ਗਲਤੀ ਨਾਲ ਇੱਕ ‘ਤੇ ਪੈਰ ਰੱਖਿਆ
ਜੰਮੂ-ਕਸ਼ਮੀਰ, 15 ਜਨਵਰੀ 2025 – ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਮੰਗਲਵਾਰ ਨੂੰ ਕੰਟਰੋਲ ਰੇਖਾ ਨੇੜੇ ਇੱਕ ਬਾਰੂਦੀ ਸੁਰੰਗ ਧਮਾਕੇ ਵਿੱਚ ਗੋਰਖਾ ਰਾਈਫਲਜ਼ ਦੇ ਛੇ ਜਵਾਨ ਜ਼ਖਮੀ ਹੋ ਗਏ। ਇਹ ਧਮਾਕਾ ਭਵਾਨੀ ਸੈਕਟਰ ਦੇ ਮਕਰੀ ਇਲਾਕੇ ਵਿੱਚ ਹੋਇਆ। ਇਹ ਹਾਦਸਾ ਸਵੇਰੇ 10:45 ਵਜੇ ਵਾਪਰਿਆ। ਖੰਬਾ ਕਿਲ੍ਹੇ ਦੇ ਨੇੜੇ ਫੌਜੀਆਂ ਦੀ ਇੱਕ ਟੁਕੜੀ ਗਸ਼ਤ ਕਰ ਰਹੀ ਸੀ। ਉਸ ਸਮੇਂ ਦੌਰਾਨ, ਇੱਕ ਸਿਪਾਹੀ ਦਾ ਪੈਰ ਗਲਤੀ ਨਾਲ ਫੌਜ ਦੁਆਰਾ ਵਿਛਾਈ ਗਈ ਬਾਰੂਦੀ ਸੁਰੰਗ ‘ਤੇ ਆ ਗਿਆ।
ਸਾਰੇ ਜ਼ਖਮੀਆਂ ਨੂੰ ਇਲਾਜ ਲਈ 150 ਜਨਰਲ ਹਸਪਤਾਲ (GH) ਰਾਜੌਰੀ ਲਿਜਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਫੌਜ ਦੇ ਅਧਿਕਾਰੀਆਂ ਅਨੁਸਾਰ, ਇਹ ਬਾਰੂਦੀ ਸੁਰੰਗਾਂ ਕੰਟਰੋਲ ਰੇਖਾ ਦੇ ਨੇੜੇ ਘੁਸਪੈਠ ਨੂੰ ਰੋਕਣ ਲਈ ਵਿਛਾਈਆਂ ਗਈਆਂ ਸਨ। ਅਧਿਕਾਰੀਆਂ ਅਨੁਸਾਰ, ਇਹ ਬਾਰੂਦੀ ਸੁਰੰਗਾਂ ਕਈ ਵਾਰ ਆਪਣੀ ਜਗ੍ਹਾ ਤੋਂ ਹਟ ਜਾਂਦੀਆਂ ਹਨ ਅਤੇ ਇਸ ਲਈ ਅਜਿਹੇ ਹਾਦਸੇ ਵਾਪਰਦੇ ਹਨ।
ਜ਼ਖਮੀ ਫੌਜੀਆਂ ‘ਚ ਹਵਾਲਦਾਰ ਐਮ ਗੁਰੰਗ (41), ਹਵਾਲਦਾਰ ਜੇ ਥੱਪਾ (41), ਹਵਲਦਾਰ ਜੰਗ ਬਹਾਦਰ ਰਾਣਾ (41), ਹਵਾਲਦਾਰ ਆਰ ਰਾਣਾ (38), ਹਵਾਲਦਾਰ ਪੀ ਬਦਰ ਰਾਣਾ (39), ਹਵਾਲਦਾਰ ਵੀ ਗੁਰੰਗ (38) ਸ਼ਾਮਿਲ ਹਨ।