ਅੰਬਾਲਾ/ਚੰਡੀਗੜ੍ਹ: 9 ਅਪ੍ਰੈਲ, 2025 – ਆਰਮੀ ਭਰਤੀ ਦਫ਼ਤਰ, ਅੰਬਾਲਾ ਨੇ ਸੂਚਿਤ ਕੀਤਾ ਹੈ ਕਿ ਭਾਰਤੀ ਫੌਜ ਦੀ ਅਗਨੀਵੀਰ ਭਰਤੀ ਯੋਜਨਾ ਦੇ ਤਹਿਤ, ਸਾਲ 2025-26 ਲਈ ਰਜਿਸਟ੍ਰੇਸ਼ਨ 12 ਮਾਰਚ, 2025 ਤੋਂ 10 ਅਪ੍ਰੈਲ, 2025 ਤੱਕ ਖੋਲ੍ਹੀ ਗਈ ਸੀ। ਹੁਣ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 10 ਅਪ੍ਰੈਲ ਤੋਂ ਵਧਾ ਕੇ 25 ਅਪ੍ਰੈਲ, 2025 ਕਰ ਦਿੱਤੀ ਗਈ ਹੈ।
ਹਰਿਆਣਾ ਦੇ ਛੇ ਜ਼ਿਲ੍ਹਿਆਂ, ਅੰਬਾਲਾ, ਕੈਥਲ, ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ, ਪੰਚਕੂਲਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੁਰਸ਼ ਉਮੀਦਵਾਰਾਂ ਅਤੇ ਹਰਿਆਣਾ, ਹਿਮਾਚਲ, ਦਿੱਲੀ ਅਤੇ ਚੰਡੀਗੜ੍ਹ ਦੀਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।
ਵਿਸ਼ੇਸ਼ ਤੌਰ ‘ਤੇ, ਪੁਰਸ਼ ਉਮੀਦਵਾਰ ਦੋ ਟ੍ਰੇਡਸ ਲਈ ਅਰਜ਼ੀ ਦੇ ਸਕਦੇ ਹਨ, ਪਰੰਤੂ ਚੋਣ ਦੋਵਾਂ ਸ਼੍ਰੇਣੀਆਂ ਵਿੱਚ ਉਨ੍ਹਾਂ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਦੇ ਅਧਾਰ ‘ਤੇ ਨਿਰਧਾਰਤ ਕੀਤੀ ਜਾਵੇਗੀ।

ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ ਦੀ ਉਡੀਕ ਨਾ ਕਰਨ ਅਤੇ https://www.joinindianarmy.nic.in ‘ਤੇ ਰਜਿਸਟਰ ਕਰਵਾਉਣ।
