- ਲਾਰੈਂਸ ਬਿਸ਼ਨੋਈ ਗੈਂਗ ਦੇ ਰਿਤਿਕ ਬਾਕਸਰ ਅਤੇ ਅਨਮੋਲ ਬਿਸ਼ਨੋਈ ਨੇ ਲਈ ਜ਼ਿੰਮੇਵਾਰੀ
- ਪੁਲਿਸ ਨੇ ਮੌਕੇ ਤੋਂ 19 ਖਾਲੀ ਅਤੇ ਇੱਕ ਜਿੰਦਾ ਰੌਂਦ ਬਰਾਮਦ ਕੀਤਾ ਹੈ।
ਜੈਪੁਰ, 29 ਜਨਵਰੀ 2023 – ਜੈਪੁਰ ਦੇ ਪਾਸ਼ ਇਲਾਕੇ ‘ਚ ਲਾਰੈਂਸ ਗੈਂਗ ਵੱਲੋਂ G-ਕਲੱਬ ‘ਤੇ ਅੰਨ੍ਹੇਵਾਹ ਫਾਇਰਿੰਗ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਲਾਰੈਂਸ ਗੈਂਗ ਵੱਲੋਂ ਕੀਤੀ ਗਈ ਇਸ ਗੋਲੀਬਾਰੀ ਕਾਰਨ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ।
ਘਟਨਾ ਦੇ ਕਰੀਬ 12 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ ਹਨ। ਗੈਂਗਸਟਰ ਰਿਤਿਕ ਬਾਕਸਰ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਹਰ ਕਿਸੇ ਦਾ ਨੰਬਰ ਆ ਜਾਵੇਗਾ, ਮਾਮਲਾ ਕੇਜੀ ਥਾਣੇ ਦਾ ਹੈ, ਪੁਲਿਸ ਮੁਤਾਬਕ ਸ਼ਨੀਵਾਰ ਰਾਤ ਕਰੀਬ 12 ਵਜੇ ਬਾਈਕ ‘ਤੇ ਆਏ ਤਿੰਨ ਬਦਮਾਸ਼ਾਂ ਨੇ ਬਾਹਰੋਂ ਫਾਇਰਿੰਗ ਕੀਤੀ ਗਈ।