ਹੁਣ ਮਹਾਰਾਸ਼ਟਰ ‘ਚ ਪ੍ਰੇਮੀ ਨੇ ਲਿਵ-ਇਨ ਪਾਰਟਨਰ ਦਾ ਕੀਤਾ ਕ+ਤ+ਲ, ਬੈੱਡ ‘ਚ ਲੁਕੋਈ ਲਾ+ਸ਼

ਮਹਾਰਾਸ਼ਟਰ, 15 ਫਰਵਰੀ 2023 – ਦੇਸ਼ ਦੀ ਰਾਜਧਾਨੀ ਵਿੱਚ ਲਗਾਤਾਰ ਦੋ ਘਟਨਾਵਾਂ (ਸ਼ਰਧਾ ਵਾਕਰ ਕਤਲ ਕੇਸ ਅਤੇ ਨਿੱਕੀ ਯਾਦਵ ਕਤਲ ਕੇਸ) ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਪਾਲਘਰ ਵਿੱਚ ਵਾਪਰੀ ਅਜਿਹੀ ਹੀ ਇੱਕ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪਾਲਘਰ ਦੇ ਤੁਲਿੰਜ ਇਲਾਕੇ ‘ਚ ਲਿਨ-ਇਨ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਕੇ ਉਸ ਦੀ ਲਾਸ਼ ਬੈੱਡ ‘ਚ ਲੁਕਾ ਦਿੱਤੀ। ਘਟਨਾ ਦਾ ਪਤਾ ਲੱਗਣ ‘ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਆਏ ਦਿਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਸੀ। ਘਟਨਾ ਵਾਲੇ ਦਿਨ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ, ਜਿਸ ਕਾਰਨ ਮੁਲਜ਼ਮਾਂ ਨੇ ਉਸ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਤੁਲਿੰਜ ਥਾਣੇ ਦੇ ਐਸਐਚਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਮੇਘਾ (37) ਹਸਪਤਾਲ ਵਿੱਚ ਨਰਸ ਸੀ। ਮੇਘਾ ਦੀ ਲਾਸ਼ ਸੋਮਵਾਰ ਨੂੰ ਉਸ ਦੇ ਕਿਰਾਏ ਦੇ ਘਰ ਤੋਂ ਮਿਲੀ ਸੀ। ਘਰ ‘ਚੋਂ ਬਦਬੂ ਆਉਣ ‘ਤੇ ਗੁਆਂਢੀਆਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਮੇਘਾ ਦੀ ਲਾਸ਼ ਬੈੱਡ ਬਾਕਸ ਵਿੱਚ ਗੱਦੇ ਨਾਲ ਲਪੇਟੀ ਹੋਈ ਮਿਲੀ। ਇਸ ਦੇ ਨਾਲ ਹੀ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਨੇ ਦੱਸਿਆ ਕਿ ਉਹ ਅਤੇ ਮੇਘਾ ਲਿਵ-ਇਨ ਵਿੱਚ ਰਹਿੰਦੇ ਸਨ ਪਰ ਦੋਵਾਂ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਅਜਿਹੇ ਹੀ ਇੱਕ ਝਗੜੇ ਵਿੱਚ ਉਸਨੇ ਮੇਘਾ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਮੰਜੇ ਵਿੱਚ ਛੁਪਾ ਦਿੱਤੀ।

ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਨੌਕਰੀ ਨਾ ਮਿਲਣ ਕਾਰਨ ਉਹ ਕਾਫ਼ੀ ਸਮੇਂ ਤੋਂ ਬੇਰੁਜ਼ਗਾਰ ਸੀ, ਜਿਸ ਕਾਰਨ ਦੋਵਾਂ ਵਿੱਚ ਲੜਾਈ-ਝਗੜਾ ਰਹਿੰਦਾ ਸੀ। ਮੁਲਜ਼ਮ ਨੇ ਮੇਘਾ ਦੇ ਕਤਲ ਬਾਰੇ ਆਪਣੀ ਭੈਣ ਨੂੰ ਵੀ ਸੂਚਿਤ ਕੀਤਾ ਸੀ। ਜਾਂਚ ਵਿੱਚ ਪੁਲਿਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਨੇ ਮੇਘਾ ਦਾ ਇੱਕ USB ਕੇਬਲ ਨਾਲ ਗਲਾ ਘੁੱਟ ਕੇ ਕਤਲ ਕੀਤਾ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮਹਿਰੌਲੀ ਇਲਾਕੇ ‘ਚ ਆਫਤਾਬ ਅਮੀਨ ਪੂਨਾਵਾਲਾ ਨਾਂ ਦੇ ਦੋਸ਼ੀ ਨੇ ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੈਂ ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਾਂ, ਮਾਨ ਨੇ ਪੰਜਾਬ ਰਾਜਪਾਲ ਨੂੰ ਦਿੱਤਾ ਜਵਾਬ

ਕੈਨੇਡਾ ‘ਚ ਰਾਮ ਮੰਦਰ ‘ਤੇ ਲਿਖੇ ਗਏ ਭਾਰਤ ਵਿਰੋਧੀ ਨਾਅਰੇ, ਪੜ੍ਹੋ ਪੂਰੀ ਖ਼ਬਰ