ਵਿਧਾਨ ਸਭਾ ਚੋਣ ਨਤੀਜਿਆਂ ਦੇ 7 ਦਿਨ ਬਾਅਦ ਵੀ ਮਹਾਰਾਸ਼ਟਰ ਦਾ ਮੁੱਖ ਮੰਤਰੀ ਤੈਅ ਨਹੀਂ, ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਣਾ ਚਾਹੁੰਦੇ ਨੇ ਸ਼ਿੰਦੇ

ਮੁੰਬਈ, 1 ਦਸੰਬਰ 2024 – ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਨੂੰ 7 ਦਿਨ ਬੀਤ ਚੁੱਕੇ ਹਨ। ਭਾਜਪਾ, ਸ਼ਿਵ ਸੈਨਾ ਸ਼ਿੰਦੇ ਅਤੇ ਐੱਨਸੀਪੀ ਅਜੀਤ ਪਵਾਰ ਧੜੇ ਯਾਨੀ ਮਹਾਯੁਤੀ ਨੇ 288 ‘ਚੋਂ 230 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ ਪਰ ਹੁਣ ਤੱਕ ਮੁੱਖ ਮੰਤਰੀ ਦੇ ਚਿਹਰੇ ‘ਤੇ ਸਸਪੈਂਸ ਬਣਿਆ ਹੋਇਆ ਹੈ।

ਸੂਤਰਾਂ ਮੁਤਾਬਕ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਉਪ ਮੁੱਖ ਮੰਤਰੀ ਦਾ ਅਹੁਦਾ ਲੈਣ ਲਈ ਤਿਆਰ ਹਨ, ਪਰ ਇਸ ਦੇ ਨਾਲ ਹੀ ਉਹ ਗ੍ਰਹਿ ਮੰਤਰਾਲੇ ‘ਤੇ ਅੜੇ ਹਨ। ਸ਼ਿੰਦੇ ਸਰਕਾਰ ਵਿੱਚ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਗ੍ਰਹਿ ਮੰਤਰਾਲਾ ਸੰਭਾਲਿਆ ਸੀ। ਉਹ ਇਹ ਮੰਤਰਾਲਾ ਨਹੀਂ ਛੱਡਣਾ ਚਾਹੁੰਦੇ। ਸ਼ਿੰਦੇ ਧੜੇ ਦੀ ਦਲੀਲ ਹੈ ਕਿ ਜੇਕਰ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਮਿਲ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਦੇ ਨਾਲ ਗ੍ਰਹਿ ਮੰਤਰਾਲਾ ਵੀ ਮਿਲਣਾ ਚਾਹੀਦਾ ਹੈ।

ਇਸ ਦੌਰਾਨ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ- ਮਹਾਰਾਸ਼ਟਰ ਵਿੱਚ ਸੀਐਮ ਭਾਜਪਾ ਦਾ ਹੀ ਹੋਵੇਗਾ। ਇਹ ਫੈਸਲਾ ਦਿੱਲੀ ਵਿੱਚ ਮਹਾਯੁਤੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਸ਼ਿਵ ਸੈਨਾ ਅਤੇ ਐਨਸੀਪੀ ਦੇ ਉਪ ਮੁੱਖ ਮੰਤਰੀ ਹੋਣਗੇ। ਉਨ੍ਹਾਂ ਕਿਹਾ- ਇਹ ਪਹਿਲੀ ਵਾਰ ਨਹੀਂ ਹੈ ਕਿ ਸਰਕਾਰ ਬਣਾਉਣ ਵਿੱਚ ਦੇਰੀ ਹੋਈ ਹੈ। 1999 ‘ਚ ਸਰਕਾਰ ਬਣਾਉਣ ‘ਚ ਇਕ ਮਹੀਨਾ ਲੱਗ ਗਿਆ ਸੀ। ਦੂਜੇ ਪਾਸੇ 29 ਨਵੰਬਰ ਨੂੰ ਸ਼ਿੰਦੇ ਦਿੱਲੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਮੁੰਬਈ ਪਰਤੇ ਅਤੇ ਸਾਰੇ ਪ੍ਰੋਗਰਾਮ ਰੱਦ ਕਰਕੇ ਆਪਣੇ ਪਿੰਡ ਸਤਾਰਾ ਲਈ ਰਵਾਨਾ ਹੋ ਗਏ, ਪਿੰਡ ‘ਚ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ।

ਬੀਜੇਪੀ ਸੂਤਰਾਂ ਮੁਤਾਬਕ ਦੇਵੇਂਦਰ ਫੜਨਵੀਸ ਦਾ ਨਾਂ ਮੁੱਖ ਮੰਤਰੀ ਦੇ ਅਹੁਦੇ ਲਈ ਫਾਈਨਲ ਹੋ ਗਿਆ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ 3 ਦਸੰਬਰ ਨੂੰ ਹੋਵੇਗੀ। ਮੁੱਖ ਮੰਤਰੀ ਦੇ ਨਾਂ ਦਾ ਐਲਾਨ ਉਸੇ ਦਿਨ ਕੀਤਾ ਜਾਵੇਗਾ। ਸ਼ਿਵ ਸੈਨਾ ਅਤੇ ਐੱਨਸੀਪੀ ਦੇ ਇੱਕ-ਇੱਕ ਉਪ ਮੁੱਖ ਮੰਤਰੀ ਵੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ 5 ਦਸੰਬਰ ਨੂੰ ਸ਼ਾਮ 5 ਵਜੇ ਆਜ਼ਾਦ ਮੈਦਾਨ, ਮੁੰਬਈ ਵਿਖੇ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰੰਪ ਨੇ ਭਾਰਤੀ ਮੂਲ ਦੇ ਕਸ਼ਯਪ ਕਾਸ਼ ਪਟੇਲ ਨੂੰ FBI ਡਾਇਰੈਕਟਰ ਕੀਤਾ ਨਿਯੁਕਤ

ਕਿਸਾਨ ਆਗੂ ਡੱਲੇਵਾਲ ਦਾ 4 ਕਿਲੋ ਭਾਰ ਘਟਿਆ: ਕਿਸਾਨਾਂ ਨੇ ਖੁਦ ਸੰਭਾਲੀ ਸੁਰੱਖਿਆ ਦੀ ਕਮਾਨ, ਮੋਰਚੇ ਦੇ ਦੋਵੇਂ ਪਾਸੇ ਹੋਏ ਤਾਇਨਾਤ