ਸਰਨਿਆਂ ਨੇ ਕਮੇਟੀ ਲੁੱਟ ਕੇ ਖਾਧੀ, ਅਸੀਂ ਸੰਗਤਾਂ ਦੀ ਸੇਵਾ ਨਾਲ ਸਿੱਖਾਂ ਦਾ ਮਾਣ ਵਧਾਇਆ : ਸਿਰਸਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਸਰਨਾ ਭਰਾਵਾਂ ਵੱਲੋਂ ਉਹਨਾਂ ਖਿਲਾਫ ਅਦਾਲਤ ਵੱਲੋਂ ਲੁੱਕ ਆਊਟ ਨੋਟਿਸ ਜਾਰੀ ਕੀਤੇ ਜਾਣ ਦੇ ਕੀਤੇ ਜਾ ਰਹੇ ਝੂਠੇ ਤੇ ਕੂੜ ਪ੍ਰਚਾਰ ਲਈ ਉਹਨਾਂ ਖਿਲਾਫ ਉਹ ਧਾਰਾ 340 ਤਹਿਤ ਹਾਈ ਕੋਰਟ ਵਿਚ ਕੇਸ ਕਰਨਗੇ। ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਮੀਡੀਆ ਨੁੰ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਜਾਰੀ ਕੀਤੀ। ਉਹਨਾਂ ਕਿਹਾ ਕਿ ਅਦਾਲਤ ਨੇ ਸਪਸ਼ਟ ਕਿਹਾ ਹੈ ਕਿ ਸਿਰਸਾ ਨੁੰ ਜਦੋਂ ਵੀ ਜਾਂਚ ਲਈ ਬੁਲਾਇਆ ਹੈ ਤਾਂ ਉਹ ਆਏ ਹਨ ਤੇ ਕਦੇ ਵੀ ਕੁਝ ਵੀ ਗਲਤ ਨਹੀਂ ਕੀਤਾ।

ਇਸਦੇ ਉਲਟ ਸਰਨਾ ਭਰਾਵਾਂ ਨੇ ਅਦਾਲਤ ਤੋਂ ਬਾਹਰ ਆ ਕੇ ਇਹ ਝੁਠਾ ਰੌਲਾ ਪਾਇਆ ਕਿ ਅਦਾਲਤ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਇਸ ਝੂਠੇ, ਨਫਰਤ ਭਰੇ ਤੇ ਦਵੈਸ਼ ਭਾਵ ਨਾਲ ਕੀਤੇ ਪ੍ਰਚਾਰ ਲਈ ਉਹ ਧਾਰਾ 340 ਤਹਿਤ ਅਦਾਲਤ ਵਿਚ ਸਰਨਿਆਂ ਖਿਲਾਫ ਕੇਸ ਦਾਇਰ ਕਰਨਗੇ ਅਤੇ ਹਾਈ ਕੋਰਟ ਵਿਚ ਦੱਸਣਗੇ ਕਿ ਕਿਵੇਂ ਸਰਨਾ ਭਰਾ ਅਦਾਲਤੀ ਹੁਕਮਾਂ ਨੂੰ ਤੋੜ ਮਰੋੜ ਕੇ ਸੰਗਤਾਂ ਵਿਚ ਗਲਤ ਪ੍ਰਚਾਰ ਕਰਦੇ ਹਨ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਦੇ ਭਾਗਾਂ ਵਿਚ ਕੂੜ ਪ੍ਰਚਾਰ ਕਰਨਾ, ਝੂਠੇ ਦੋਸ਼ ਲਾਉਣਾ ਅਤੇ ਕਿਸੇ ਵੀ ਚੰਗੇ ਕੰਮ ਦਾ ਵਿਰੋਧ ਕਰਨਾ ਹੀ ਲਿਖਿਆ ਹੈ।

ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਕਮੇਟੀ ਵੱਲੋਂ ਕੋਰੋਨਾ ਪੀੜਤ ਰਾਗੀਆਂ ਢਾਡੀਆਂ, ਗ੍ਰੰਥੀਆਂ ਤੇ ਕੀਰਤਨੀ ਸਿੰਘਾਂ ਦੀ ਮਦਦ ਕਰਨ ਅਤੇ ਕੋਰੋਨਾ ਕਾਰਨ ਜਿਹੜੇ ਪਰਿਵਾਰਾਂ ਦੇ ਮੁਖੀਆਂ ਅਕਾਲ ਚਲਾਣਾ ਕਰ ਗਏ ਹਨ, ਉਹਨਾ ਨੂੰ ਪੈਨਸ਼ਨ ਦੇਣ ਤੇ ਬੱਚਿਆਂ ਨੁੰ ਮਫਤ ਵਿਦਿਆ ਦੇਣ ਦੇ ਕੀਤੇ ਐਲਾਨ ਖਿਲਾਫ ਇਹਨਾਂ ਗੁਰਦੁਆਰਾ ਚੋਣ ਬੋਰਡ ਵਿਚ ਸ਼ਿਕਾਇਤ ਕੀਤੀ ਹੈ। ਉਹਨਾਂ ਐਲਾਨ ਕੀਤਾ ਕਿ ਜਿਥੇ ਮਰਜ਼ੀ ਸ਼ਿਕਾਇਤਾਂ ਕਰ ਲੈਣ, ਕਮੇਟੀ ਕੋਰੋਨਾ ਪੀੜਤਾਂ ਦੀ ਸੇਵਾ ਦੇ ਕੀਤੇ ਐਲਾਨ ਤੋਂ ਪਿੱਛੇ ਨਹੀਂ ਹਟੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਿਰੋਧੀ ਹਮੇਸ਼ਾ ਹੀ ਸਰਕਾਰ ਖਿਲਾਫ ਬੋਲਣ ਤੋਂ ਟਾਲਾ ਵੱਟਦੇ ਹਨ ਕਿਉਂਕਿ ਇਹਨਾਂ ਨੇ ਭਾਜਪਾ ਤੋਂ ਚੋਣਾਂ ਵਿਚ ਮਦਦ ਲੈਣੀ ਹੈ।

ਉਹਨਾਂ ਕਿਹਾ ਕਿ ਇਹ ਲੋਕ ਨਾ ਸੀਸਗੰਜ ਸਾਹਿਬ ਵਾਲੇ ਮਾਮਲੇ ਵਿਚ ਤੇ ਨਾ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਪੁਲਿਸ ਆਉਣ ਦੇ ਮਾਮਲੇ ਵਿਚ ਸਰਕਾਰ ਖਿਲਾਫ ਬੋਲੇ। ਉਹਨਾਂ ਕਿਹਾ ਕਿ ਦੂਜੇ ਪਾਸੇ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਕੀਤੇ ਕੰਮਾਂ ਦੀ ਬਦੌਲਤ ਜਿਥੇ ਅੱਜ ਦੇਸ਼ ਭਰ ਵਿਚ ਦਸਤਾਰ ਦੀ ਗੱਲ ਹੋ ਰਹੀ ਹੈ, ਉਥੇ ਹੀ ਪੂਰੀ ਦੁਨੀਆਂ ਵਿਚ ਸਿੱਖਾਂ ਦੀ ਵਿਲੱਖਣ ਪਛਾਣ ਸਥਾਪਿਤ ਹੋਈ ਹੈ ਜਿਸ ਸਦਕਾ ਹੀ ਫਰਾਂਸ ਸਰਕਾਰ ਨੇ ਦਿੱਲੀ ਕਮੇਟੀ ਨੁੰ ਢਾਈ ਕਰੋੜ ਰੁਪਏ ਮੁੱਲ ਦਾ ਆਕਸੀਜ਼ਨ ਪਲਾਂਟ ਭੇਜਿਆ ਹੈ, ਉੱਤਰੀ ਆਸਟਰੇਲੀਆ ਸਰਕਾਰ ਨੇ 1 ਕਰੋੜ 65 ਲੱਖ ਰੁਪਏ ਭੇਜੇ ਹਨ ਤੇ ਅਮਰੀਕਾ ਤੋਂ ਵੈਂਟੀਲੇਟਰ ਕਮੇਟੀ ਨੁੰ ਪ੍ਰਾਪਤ ਹੋਏ ਹਨ।

ਸਿਰਸਾ ਤੇ ਕਾਲਕਾ ਨੇ ਕਿਹਾ ਕਿ ਅਕਾਲੀ ਦਲ ਦੇ ਵਿਰੋਧੀ ਸੰਗਤ ਦੀ ਸੇਵਾ ਲਈ ਕੀਤੇ ਜਾ ਰਹੇ ਸਾਡੇ ਕੰਮਾਂ ਦਾ ਵਿਰੋਧ ਕਰ ਰਹੇ ਹਨ। ਕਦੇ ਇਹ ਕਿਸਾਨਾਂ ਦੀ ਸੇਵਾ ਕਰਨ, ਉਹਨਾਂ ਦੀਆਂ ਜ਼ਮਾਨਤਾਂ ਕਰਵਾਉਣ ਤੇ ਉਹਨਾਂ ਨਾਲ ਡਟਣ ਦਾ ਵਿਰੋਧ ਕਰਦੇ ਹਨ, ਕਦੇ ਇਹ ਸਾਡੇ ਵੱਲੋਂ ਬਣਾਏ 400 ਬੈਡਾਂ ਦੇ ਗੁਰੂ ਤੇਗ ਬਹਾਦਰ ਕੋਵਿਡ ਕੇਅਰ ਸੈਂਟਰ ਦਾ ਵਿਰੋਧ ਕਰਦੇ ਹਨ, ਕਦੇ 100 ਬੈਡਾਂ ਦੇ ਮੁਫਤ ਡਾਇਲਸਿਸ ਸੈਂਟਰ ਦਾ ਵਿਰੋਧ ਕਰਦੇ ਹਨ ਤੇ ਹੁਣ ਕੋਰੋਨਾ ਪੀੜਤਾਂ ਲਈ ਐਲਾਨੀ ਸੇਵਾ ਦਾ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਅਸੀਂ ਸੰਗਤਾਂ ਦੀ ਸੇਵਾ ਵਿਚ ਵਿਸ਼ਵਾਰ ਰੱਖਦੇ ਹਾਂ ਤੇ ਗੁਰੂ ਸਾਹਿਬ ਨੇ ਸਾਡੇ ‘ਤੇ ਬਖਸ਼ਿਸ਼ ਕਰ ਕੇ ਸਾਡੇ ਹਿੱਸੇ ਇਹ ਸੇਵਾ ਪਾਈ ਹੈ। ਉਹਨਾਂ ਕਿਹਾ ਕਿ 125 ਬੈਡਾਂ ਦਾ ਹਸਪਤਾਲ ਵੀ ਤਿਆਰ ਕੀਤਾ ਜਾ ਰਿਹਾ ਹੈ ਜੋ ਜਲਦੀ ਹੀ ਸੰਗਤ ਦੀ ਸੇਵਾ ਨੁੰ ਸਮਰਪਿਤ ਹੋਵੇਗਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

2 ਤੋਂ ਜਿਆਦਾ ਬੱਚੇ ਹੋਣ ਉੱਤੇ ਨਾ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਲੜ ਸਕੋਗੇ ਚੋਣਾਂ !

UP ਨਹੀਂ ਹੁਣ MP ਦੇ ਹਥਿਆਰ ਮਚਾ ਰਹੇ ਪੰਜਾਬ ‘ਚ ਤਬਾਹੀ, ਗੈਂਗਸਟਰਾਂ ਦੀ ਪਹਿਲੀ ਪਸੰਦ MP