ਨਵੀਂ ਦਿੱਲੀ, 25 ਮਈ 2021 – ਮੇਹੁਲ ਚੌਕਸੀ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਫ਼ਰਾਰ ਕਾਰੋਬਾਰੀ ਕਿਥੇ ਗ਼ਾਇਬ ਹੋ ਗਿਆ ਹੈ। ਇਸ ਤੋਂ ਬਾਅਦ ਐਂਟੀਗੁਆ ਪੁਲਿਸ ਨੇ ਘੁਟਾਲੇ ਦੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਐਂਟੀਗੁਆ ਦੀ ਸਥਾਨਕ ਰਿਪੋਰਟਾਂ ‘ਚ ਵੀ ਚੌਕਸੀ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਈ। ਜ਼ਿਕਰਯੋਗ ਹੈ ਕਿ ਚੌਕਸੀ ‘ਤੇ 4 ਜਨਵਰੀ 2018 ਨੂੰ ਐਂਟੀਗੁਆ ਫ਼ਰਾਰ ਹੋਣ ਤੋਂ ਪਹਿਲਾ ਪੰਜਾਬ ਨੈਸ਼ਨਲ ਬੈਂਕ ਤੋਂ 13,578 ਕਰੋੜ ਰੁਪਏ ਦੀ ਧੋਖਾਧੜੀ ਕਰਨ ਸਮੇਤ 7,080 ਕਰੋੜ ਰੁਪਏ ਦੇ ਕਰੀਬ ਗ਼ਬਨ ਕਰਨ ਦਾ ਦੋਸ਼ ਹੈ।
ਕੇਂਦਰੀ ਜਾਂਚ ਬਿਊਰੋ ਵਲੋਂ ਮੇਹੁਲ ਚੋਕਸੀ ਦੇ ਲਾਪਤਾ ਹੋਣ ਦੀ ਖ਼ਬਰ ਅਤੇ ਹੋਰ ਵੇਰਵਿਆਂ ਦੀ ਪੁਸ਼ਟੀ ਲਈ ਭਾਰਤ ਵਿਚ ਐਂਟੀਗੁਆ ਦੇ ਦੂਤਾਵਾਸ ਨਾਲ ਸੰਪਰਕ ਕੀਤਾ ਜਾ ਰਿਹਾ ਹੈ । ਸਰੋਤਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ । ਪੰਜਾਬ ਨੈਸ਼ਨਲ ਬੈਂਕ ਘੋਟਾਲੇ ਵਿਚ ਦੋਸ਼ੀ ਅਤੇ ਭਗੌੜਾ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਐਂਟੀਗੁਆ ਅਤੇ ਬਾਰਬੁਡਾ ਤੋਂ ਲਾਪਤਾ ਹੋ ਗਿਆ ਹੈ।