ਪੱਛਮੀ ਬੰਗਾਲ, 23 ਜੁਲਾਈ 2022 – ਪੱਛਮੀ ਬੰਗਾਲ ਵਿੱਚ ਸਿੱਖਿਆ ਘੁਟਾਲੇ ਦੀ ਜਾਂਚ ਹੁਣ ਮੰਤਰੀਆਂ ਤੱਕ ਪਹੁੰਚ ਗਈ ਹੈ। ਈਡੀ ਦੀ ਟੀਮ ਸ਼ੁੱਕਰਵਾਰ ਤੋਂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ‘ਚ ਮੰਤਰੀ ਪਾਰਥ ਚੈਟਰਜੀ ਦੇ ਘਰ ਦੀ ਜਾਂਚ ਕਰ ਰਹੀ ਸੀ। ਹੁਣ ਪਾਰਥਾ ਚੈਟਰਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਸਵੇਰੇ ਪਾਰਥ ਚੈਟਰਜੀ ਨੇ ਖਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਇਸ ਤੋਂ ਬਾਅਦ ਦੋ ਡਾਕਟਰਾਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ।
ਜਾਣਕਾਰੀ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਪਾਰਥ ਚੈਟਰਜੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਪਾਰਥ ਨੂੰ ਕੋਲਕਾਤਾ ਦੇ ਸੀਜੀਓ ਕੰਪਲੈਕਸ ਲਿਜਾਇਆ ਜਾਵੇਗਾ।
ਸਿੱਖਿਆ ਮੰਤਰੀ ਪਾਰਥ ਚੈਟਰਜੀ ਦੀ ਕਰੀਬੀ ਮੰਨੀ ਜਾਂਦੀ ਅਰਪਿਤਾ ਮੁਖਰਜੀ ਦੇ ਘਰ ਵੀ ਈਡੀ ਨੇ ਛਾਪਾ ਮਾਰਿਆ ਸੀ। ਉਸ ਦੇ ਘਰੋਂ 20 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ।