ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ 18 OTT ਪਲੇਟਫ਼ਾਰਮ ਕੀਤੇ ਬੈਨ

ਨਵੀਂ ਦਿੱਲੀ, 14 ਮਾਰਚ 2024 – ਸਰਕਾਰ ਨੇ ਸੋਸ਼ਲ ਮੀਡੀਆ ਅਕਾਊਂਟਸ, ਓਟੀਟੀ ਅਤੇ ਕਈ ਵੈੱਬਸਾਈਟਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਭਾਰਤੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਕਈ ਚਿਤਾਵਨੀਆਂ ਤੋਂ ਬਾਅਦ ਅਸ਼ਲੀਲ ਸਮੱਗਰੀ ਪੇਸ਼ ਕਰਨ ‘ਤੇ 18 ਓ.ਟੀ.ਟੀ. ਪਲੇਟਫ਼ਾਰਮਾਂ ਨੂੰ ਬੰਦ ਕਰ ਦਿੱਤਾ ਹੈ। ਇਸ ਸੰਬੰਧੀ ਸਰਕਾਰ ਨੇ ਦੱਸਿਆ ਕਿ ਦੇਸ਼ ਭਰ ਵਿਚ 19 ਵੈੱਬਸਾਈਟਾਂ, 10 ਐਪਸ ਅਤੇ ਓ.ਟੀ.ਟੀ. ਪਲੇਟਫ਼ਾਰਮਾਂ ਦੇ 57 ਸੋਸ਼ਲ ਮੀਡੀਆ ਹੈਂਡਲ ਬਲੌਕ ਕੀਤੇ ਗਏ ਹਨ।

ਸਰਕਾਰ ਵੱਲੋਂ ਉਨ੍ਹਾਂ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ ਸੀ। ਜਿਨ੍ਹਾਂ ਸੋਸ਼ਲ ਮੀਡੀਆ ਖਾਤਿਆਂ ਨੂੰ ਬਲੌਕ ਕੀਤਾ ਗਿਆ ਹੈ, ਉਨ੍ਹਾਂ ਵਿੱਚ 12 ਫੇਸਬੁੱਕ, 17 ਇੰਸਟਾਗ੍ਰਾਮ, 16 ਇੰਸਟਾਗ੍ਰਾਮ ਅਤੇ 12 ਯੂਟਿਊਬ ਖਾਤੇ ਸ਼ਾਮਲ ਹਨ। ਜਿਨ੍ਹਾਂ ਐਪਸ ‘ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ‘ਚੋਂ 7 ਗੂਗਲ ਪਲੇ ਸਟੋਰ ‘ਤੇ ਸਨ ਅਤੇ 3 ਐਪਲ ਦੇ ਐਪ ਸਟੋਰ ‘ਤੇ ਸਨ। ਸਾਰੇ 57 ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਹਨ

ਬਲਾਕ ਕੀਤੇ OTT ਪਲੇਟਫਾਰਮਾਂ ਦੇ ਨਾਮ-
Dreanu Filma
Yesma
Uncut Adda
Neon X VIP
Besharams
Hunters
Rabbit
Tri Flicka
X Prume
Xtramood
MoodX
Mojflis
Het Shots VIP
Fugi
Chikoolin
Prime Play

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੈਡੀਕਲ ਬੋਰਡ ਦੀ ਟੀਮ ਨੇ ਪ੍ਰਿਤਪਾਲ ਦੀ ਰਿਪੋਰਟ ਸੌਂਪੀ: ਬਲ ਵਰਤ ਜ਼ਖ਼ਮੀ ਕਰਨ ਦੀ ਪੁਸ਼ਟੀ, ਹਾਈਕੋਰਟ ਨੇ PGI ਜਾ ਕੇ ਬਿਆਨ ਦਰਜ ਕਰਨ ਲਈ ਕਿਹਾ

ਆਪ ਪੰਜਾਬ ਨੇ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ