ਨਵੀਂ ਦਿੱਲੀ, 23 ਜੁਲਾਈ 2024 – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਵਿੱਚ ਮੋਦੀ ਸਰਕਾਰ 3.0 ਦਾ ਪਹਿਲਾ ਆਮ ਬਜਟ ਪੇਸ਼ ਕੀਤਾ ਹੈ। ਬਜਟ ‘ਚ ਨਿਰਮਲਾ ਸੀਤਾਰਮਨ ਨੇ ਵੱਖ-ਵੱਖ ਖੇਤਰਾਂ ਲਈ ਕਈ ਐਲਾਨ ਕੀਤੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਬਜਟ 2024 ਵਿੱਚ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ ਅਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਹਨ।
ਪੜ੍ਹੋ ਬਜਟ 2024 ‘ਚ ਕੀ ਹੋਇਆ ਸਸਤਾ ?
ਸੋਨਾ-ਚਾਂਦੀ
ਸਮਾਰਟਫੋਨ
ਮੋਬਾਈਲ ਚਾਰਜਰ
ਮੋਬਾਈਲ ਬੈਟਰੀ
ਇਲੈਕਟ੍ਰਿਕ ਵਾਹਨ
ਲਿਥੀਅਮ ਬੈਟਰੀ
ਕੈਂਸਰ ਦੀਆਂ ਦਵਾਈਆਂ
ਪਲੈਟੀਨਮ
ਮੱਛੀ ਭੋਜਨ
ਚਮੜੇ ਦੇ ਸਾਮਾਨ
ਰਸਾਇਣਕ ਪੈਟਰੋ ਕੈਮੀਕਲ
ਪੀਵੀਸੀ ਫਲੈਕਸ ਬੈਨਰ
ਐਕਸ-ਰੇ ਉਪਕਰਣ
ਜੁੱਤੀਆਂ-ਚੱਪਲਾਂ
ਪੜ੍ਹੋ ਬਜਟ 2024 ‘ਚ ਕੀ ਹੋਇਆ ਮਹਿੰਗਾ ?
ਹਵਾਈ ਯਾਤਰਾ – ਮਹਿੰਗਾ
ਸਿਗਰੇਟ – ਮਹਿੰਗੀ
ਪੀਵੀਸੀ ਫਲੈਕਸ ਬੈਨਰ – ਮਹਿੰਗਾ
ਬਜਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ……..
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ‘ਚ ਸੋਨੇ ਅਤੇ ਚਾਂਦੀ ‘ਤੇ ਬੇਸਿਕ ਕਸਟਮ ਡਿਊਟੀ 4 ਫੀਸਦੀ ਘਟਾਉਣ ਦਾ ਐਲਾਨ ਕੀਤਾ ਹੈ। ਸੋਨੇ ਅਤੇ ਚਾਂਦੀ ‘ਤੇ ਬੇਸਿਕ ਕਸਟਮ ਡਿਊਟੀ 10 ਫੀਸਦੀ ਤੋਂ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ। ਐਗਰੀ ਸੈੱਸ ਸਮੇਤ ਕੁੱਲ ਡਿਊਟੀ 15 ਫੀਸਦੀ ਤੋਂ ਘਟਾ ਕੇ 11 ਫੀਸਦੀ ਕਰ ਦਿੱਤੀ ਗਈ ਹੈ। ਬਜਟ ਦੇ ਐਲਾਨ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਆਈ ਹੈ। ਸੋਨੇ ਦੀ ਕੀਮਤ ‘ਚ ਕਰੀਬ 2 ਹਜ਼ਾਰ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਚਾਂਦੀ ਦੀ ਕੀਮਤ ‘ਚ ਵੀ 3 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ।