ਨਵੀਂ ਦਿੱਲੀ, 25 ਮਈ 2024 – ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਅੱਜ ਵੋਟ ਪਾਉਣ ਪਹੁੰਚੇ ਅਤੇ ਇਸ ਮੌਕੇ ਰਾਹੁਲ ਗਾਂਧੀ ਨੇ ਆਪਣੀ ਮਾਂ ਸੋਨੀਆ ਗਾਂਧੀ ਨਾਲ ਸੈਲਫੀ ਲਈ।
ਵੋਟ ਪਾਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਐਕਸ ‘ਤੇ ਆਪਣੀ ਮਾਂ ਨਾਲ ਫੋਟੋ ਸ਼ੇਅਰ ਕਰਦਿਆਂ ਲਿਖਦਿਆਂ ਕਿਹਾ ਕਿ, ਵੋਟਿੰਗ ਦੇ ਪਹਿਲੇ ਪੰਜ ਪੜਾਵਾਂ ਵਿੱਚ ਤੁਸੀਂ ਝੂਠ, ਨਫ਼ਰਤ ਅਤੇ ਪ੍ਰਚਾਰ ਨੂੰ ਨਕਾਰ ਦਿੱਤਾ ਹੈ ਅਤੇ ਆਪਣੇ ਜੀਵਨ ਨਾਲ ਜੁੜੇ ਜ਼ਮੀਨੀ ਮੁੱਦਿਆਂ ਨੂੰ ਪਹਿਲ ਦਿੱਤੀ ਹੈ।
ਅੱਜ ਵੋਟਿੰਗ ਦਾ ਛੇਵਾਂ ਪੜਾਅ ਹੈ ਅਤੇ ਤੁਹਾਡੀ ਹਰ ਵੋਟ ਇਹ ਯਕੀਨੀ ਬਣਾਏਗੀ ਕਿ:
- 30 ਲੱਖ ਖਾਲੀ ਸਰਕਾਰੀ ਅਸਾਮੀਆਂ ਲਈ ਭਰਤੀ ਅਤੇ ਨੌਜਵਾਨਾਂ ਲਈ 1 ਲੱਖ ਰੁਪਏ ਪ੍ਰਤੀ ਸਾਲ ਨੌਕਰੀ ਦੀ ਗਰੰਟੀ ਸਕੀਮ ਸ਼ੁਰੂ ਕੀਤੀ ਜਾਵੇ
- ਗਰੀਬ ਪਰਿਵਾਰਾਂ ਦੀਆਂ ਔਰਤਾਂ ਦੇ ਖਾਤਿਆਂ ‘ਚ 8500 ਰੁਪਏ ਪ੍ਰਤੀ ਮਹੀਨਾ ਆਉਣ ਲੱਗਣ
- ਕਿਸਾਨਾਂ ਨੂੰ ਕਰਜ਼ਾ ਮੁਕਤ ਹੋਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਫਸਲਾਂ ‘ਤੇ ਸਹੀ MSP ਮਿਲੇ
- ਮਜ਼ਦੂਰਾਂ ਨੂੰ 400 ਰੁਪਏ ਦਿਹਾੜੀ ਮਿਲੇ
ਤੁਹਾਡੀ ਵੋਟ ਨਾ ਸਿਰਫ਼ ਤੁਹਾਡੀ ਜ਼ਿੰਦਗੀ ਨੂੰ ਸੁਧਾਰੇਗੀ ਸਗੋਂ ਲੋਕਤੰਤਰ ਅਤੇ ਸੰਵਿਧਾਨ ਦੀ ਵੀ ਰੱਖਿਆ ਕਰੇਗੀ। ਮੈਂ ਅਤੇ ਮੇਰੀ ਮਾਂ ਨੇ ਵੋਟ ਪਾ ਕੇ ਲੋਕਤੰਤਰ ਦੇ ਇਸ ਮਹਾਨ ਤਿਉਹਾਰ ਵਿੱਚ ਯੋਗਦਾਨ ਪਾਇਆ। ਆਪ ਸਭ ਨੂੰ ਵੀ ਚਾਹੀਦਾ ਹੈ ਕਿ ਵੱਡੀ ਗਿਣਤੀ ਵਿੱਚ ਘਰਾਂ ਤੋਂ ਬਾਹਰ ਨਿਕਲੋ, ਆਪਣੇ ਹੱਕਾਂ ਅਤੇ ਆਪਣੇ ਪਰਿਵਾਰ ਦੇ ਭਵਿੱਖ ਲਈ ਵੋਟ ਪਾਓ।