ਮੁੰਬਈ ਦੇ ਬਾਂਦਰਾ ‘ਚ 6 ਵਾਹਨਾਂ ਨਾਲ ਟਕਰਾਈ ਕਾਰ, 3 ਲੋਕਾਂ ਦੀ ਮੌ+ਤ, 6 ਜ਼ਖਮੀ

  • ਜ਼ਖਮੀਆਂ ‘ਚੋਂ 2 ਦੀ ਹਾਲਤ ਬੇਹੱਦ ਨਾਜ਼ੁਕ

ਮੁੰਬਈ, 10 ਨਵੰਬਰ 2023 – ਮੁੰਬਈ ਦੇ ਬਾਂਦਰਾ ‘ਚ ਵੀਰਵਾਰ ਦੇਰ ਰਾਤ ਹੋਏ ਕਾਰ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਰਿਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਬਾਂਦਰਾ ਵਰਲੀ ਸੀ ਲਿੰਕ ਤੋਂ 100 ਮੀਟਰ ਪਹਿਲਾਂ ਵਾਪਰਿਆ। ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਉੱਥੇ ਖੜ੍ਹੇ 6 ਵਾਹਨਾਂ ਨਾਲ ਟਕਰਾ ਗਈ।

ਮੁੰਬਈ ਜ਼ੋਨ 9 ਦੇ ਡੀਸੀਪੀ ਕ੍ਰਿਸ਼ਨਕਾਂਤ ਉਪਾਧਿਆਏ ਅਨੁਸਾਰ ਰਾਤ ਕਰੀਬ 10.15 ਵਜੇ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਵਰਲੀ ਤੋਂ ਬਾਂਦਰਾ ਵੱਲ ਜਾ ਰਹੀ ਸੀ। ਸੀ-ਲਿੰਕ ‘ਤੇ ਟੋਲ ਪਲਾਜ਼ਾ ਤੋਂ 100 ਮੀਟਰ ਪਹਿਲਾਂ ਹੀ ਓਵਰ ਸਪੀਡ ਕਾਰ ਦੀ ਟੱਕਰ ਹੋਰ ਵਾਹਨਾਂ ਨਾਲ ਹੋ ਗਈ। ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਤੇਜ਼ ਰਫਤਾਰ ਕਾਰ ਦੇ ਡਰਾਈਵਰ ਨੇ ਸੀ ਲਿੰਕ ‘ਤੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਫੜੇ ਜਾਣ ਤੋਂ ਬਚਣ ਲਈ ਕਾਰ ਦੀ ਸਪੀਡ ਵਧਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਛੇ ਕਾਰਾਂ ਆਪਸ ਵਿਚ ਟਕਰਾ ਗਈਆਂ। ਮੁੰਬਈ ਪੁਲਸ ਨੇ ਦੱਸਿਆ ਕਿ ਹਾਦਸੇ ‘ਚ ਦੋਸ਼ੀ ਕਾਰ ਚਾਲਕ ਨੂੰ ਵੀ ਸੱਟਾਂ ਲੱਗੀਆਂ ਹਨ। ਉਸ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਸ਼ਵ ਕੱਪ ‘ਚ ਅੱਜ ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

ਟਰੱਕ ਨੇ ਸੜਕ ‘ਤੇ ਖੜ੍ਹੀ ਪੈਂਚਰ ਹੋਈ ਬੱਸ ਨੂੰ ਮਾਰੀ ਟੱਕਰ, ਹਾਦਸੇ ‘ਚ 6 ਦੀ ਮੌਤ: 25 ਤੋਂ ਵੱਧ ਲੋਕ ਜ਼ਖਮੀ