ਤਿਹਾੜ ਜੇਲ੍ਹ ‘ਚ ਗੈਂਗਸਟਰ ਟਿੱਲੂ ਤਾਜਪੁਰੀਆ ਦਾ ਕ+ਤ+ਲ

ਨਵੀਂ ਦਿੱਲੀ, 2 ਮਈ 2023 – ਦੇਸ਼ ਦੀ ਹਾਈ ਸਕਿਓਰਿਟੀ ਜੇਲ ਮੰਨੀ ਜਾਂਦੀ ਤਿਹਾੜ ਜੇਲ ‘ਚ ਗੈਂਗ ਵਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਗੈਂਗ ਵਾਰ ਵਿੱਚ ਗੈਂਗਸਟਰ ਟਿੱਲੂ ਤਾਜਪੁਰੀਆ ਦੇ ਕਤਲ ਦੀ ਖ਼ਬਰ ਮਿਲ ਰਹੀ ਹੈ। ਟਿੱਲੂ ਤਾਜਪੁਰੀਆ ‘ਤੇ ਰੋਹਿਣੀ ਕੋਰਟ ‘ਚ ਗੋਲੀ ਚਲਾ ਕੇ ਗੈਂਗਸਟਰ ਜਤਿੰਦਰ ਗੋਗੀ ਦਾ ਕਤਲ ਕਰਵਾਉਣ ਦਾ ਦੋਸ਼ ਸੀ।

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਰੋਹਣੀ ਕੋਰਟ ਗੋਲੀਕਾਂਡ ਦੇ ਮੁਲਜ਼ਮ ਗੈਂਗਸਟਰ ਟਿੱਲੂ ਤਾਜਪੁਰੀਆ ਨੂੰ ਤਿਹਾੜ ਜੇਲ ‘ਚ ਯੋਗੇਸ਼ ਟੁੰਡਾ ਗੈਂਗ ਦੇ ਮੈਂਬਰਾਂ ਨੇ ਹਮਲਾ ਕਰਕੇ ਮਾਰ ਦਿੱਤਾ ਸੀ। ਗੈਂਗਸਟਰ ਸੁਨੀਲ ਉਰਫ਼ ਟਿੱਲੂ ਤਾਜਪੁਰੀਆ ਇਸ ਹਮਲੇ ‘ਚ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਡੀਡੀਯੂ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਕੈਦੀਆਂ ਵਿਚਾਲੇ ਹੋਈ ਝੜਪ ਦੌਰਾਨ ਟਿੱਲੂ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਮਾਮਲੇ ਦੀ ਪੂਰੀ ਜਾਂਚ ਵਿੱਚ ਜੁਟੀ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਰਿੰਡਾ ਵਿੱਚ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਮੌ+ਤ

ਗੋਲਡੀ ਬਰਾੜ ਕੈਨੇਡਾ ‘ਚ ਵੀ ਹੋਇਆ ਮੋਸਟ ਵਾਂਟੇਡ, ਚੋਟੀ ਦੇ 25 ਅਪਰਾਧੀਆਂ ਦੀ ਸੂਚੀ ‘ਚ ਸ਼ਾਮਿਲ