- ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਕਤਲ
- ਜੀਤਨ ਸਾਹਨੀ ਪਿੰਡ ਵਿੱਚ ਬਣੇ ਮਕਾਨ ਵਿੱਚ ਰਹਿੰਦਾ ਸੀ ਇਕੱਲਾ
ਬਿਹਾਰ, 16 ਜੁਲਾਈ 2024 – ਵਿਕਾਸਸ਼ੀਲ ਇੰਸਾਨ ਪਾਰਟੀ (ਵੀਆਈਪੀ) ਦੇ ਸੁਪਰੀਮੋ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਹਨੀ ਦੀ ਬਿਹਾਰ ਵਿੱਚ ਹੱਤਿਆ ਕਰ ਦਿੱਤੀ ਗਈ ਹੈ। ਮੰਗਲਵਾਰ ਸਵੇਰੇ 70 ਸਾਲਾ ਸਹਨੀ ਦੀ ਲਾਸ਼ ਉਨ੍ਹਾਂ ਦੇ ਘਰ ‘ਚੋਂ ਮਿਲੀ। ਇਹ ਘਟਨਾ ਦਰਭੰਗਾ ਦੇ ਘਨਸ਼ਿਆਮਪੁਰ ਥਾਣੇ ਦੇ ਜੀਰਾਟ ਪਿੰਡ ਦੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁਕੇਸ਼ ਸਹਨੀ ਮੁੰਬਈ ਤੋਂ ਦਰਭੰਗਾ ਲਈ ਰਵਾਨਾ ਹੋ ਗਏ ਹਨ।
ਪੁਲਸ ਨੇ ਦੱਸਿਆ ਕਿ ਸਹਨੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ। ਉਸ ਦੇ ਘਰ ਦਾ ਸਾਮਾਨ ਵੀ ਖਿੱਲਰਿਆ ਹੋਇਆ ਮਿਲਿਆ, ਜਿਸ ਕਾਰਨ ਪੁਲੀਸ ਦਾ ਮੰਨਣਾ ਹੈ ਕਿ ਸਹਨੀ ਵੱਲੋਂ ਚੋਰੀ ਦਾ ਵਿਰੋਧ ਕਰਨ ’ਤੇ ਕਤਲ ਕੀਤੇ ਜਾਣ ਦੀ ਸੰਭਾਵਨਾ ਹੈ। ਕਤਲ ਦੀ ਜਾਂਚ ਲਈ ਐਸਆਈਟੀ ਬਣਾਈ ਗਈ ਹੈ। ਦਰਭੰਗਾ ਦੇ ਐਸਪੀ ਦੇਹਤ ਇਸ ਦੀ ਅਗਵਾਈ ਕਰਨਗੇ।
ਜੀਤਨ ਸਹਨੀ ਪਿੰਡ ਵਿੱਚ ਬਣੇ ਮਕਾਨ ਵਿੱਚ ਇਕੱਲਾ ਰਹਿੰਦਾ ਸੀ। ਉਨ੍ਹਾਂ ਦੇ ਦੋ ਬੇਟੇ ਮੁਕੇਸ਼ ਅਤੇ ਸੰਤੋਸ਼ ਹਨ। ਮੁਕੇਸ਼ ਬਿਹਾਰ ਦੇ ਸਾਬਕਾ ਪਸ਼ੂ ਪਾਲਣ ਅਤੇ ਮੱਛੀ ਪਾਲਣ ਸਰੋਤ ਮੰਤਰੀ ਰਹਿ ਚੁੱਕੇ ਹਨ। ਉਸ ਦੀ ਇੱਕ ਬੇਟੀ ਵੀ ਹੈ, ਜੋ ਵਿਆਹੀ ਹੋਈ ਹੈ ਅਤੇ ਮੁੰਬਈ ਵਿੱਚ ਰਹਿੰਦੀ ਹੈ।
ਬਿਹਾਰ ਵਿੱਚ ਜੇਡੀਯੂ ਅਤੇ ਕਾਂਗਰਸ ਦੇ ਨਾਲ ਬਣੇ ਮਹਾਗਠਜੋੜ ਵਿੱਚ ਮੁਕੇਸ਼ ਸਹਨੀ ਦੀ ਪਾਰਟੀ ਵੀ.ਆਈ.ਪੀ. ਵੀ ਸ਼ਾਮਿਲ ਹੈ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਤੇਜਸਵੀ ਯਾਦਵ ਨਾਲ ਕਈ ਮੀਟਿੰਗਾਂ ਕੀਤੀਆਂ ਸਨ।