ਨਾਂਦੇੜ ਦੇ ਬਿਲਡਰ ਦੀ ਅੱਤਵਾਦੀ ਰਿੰਦਾ ਨੇ ਦਿਨ-ਦਿਹਾੜੇ ਕਰਾਈ ਸੀ ਹੱਤਿਆ, ਜਾਂਚ ‘ਚ ਹੋਇਆ ਖੁਲਾਸਾ

ਨਾਂਦੇੜ, 2 ਜੂਨ 2022 – ਨਾਂਦੇੜ ਦੇ ਮਸ਼ਹੂਰ ਬਿਲਡਰ ਸੰਜੇ ਬਿਆਨੀ ਦੇ ਦਿਨ ਦਿਹਾੜੇ ਹੋਏ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਨਾਂਦੇੜ ਪੁਲਿਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਇਸ ਕਤਲ ਵਿੱਚ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਸ਼ਾਮਲ ਸੀ। 5 ਅਪ੍ਰੈਲ 2022 ਨੂੰ, ਬਿਆਨੀ ਨੂੰ ਦਿਨ ਦਿਹਾੜੇ ਦੋ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। ਨਾਂਦੇੜ ਪੁਲਿਸ ਵੱਲੋਂ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਗਈ ਹੈ।

55 ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 6 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਨਾਂਦੇੜ ਦੇ ਐਸਪੀ ਨਿਸਾਰ ਤੰਬੋਲੀ ਨੇ ਕਿਹਾ ਕਿ ਰਿੰਦਾ ਇਸ ਪੂਰੇ ਕਤਲੇਆਮ ਦਾ ਮਾਸਟਰਮਾਈਂਡ ਹੈ। ਅਸੀਂ ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 120 (ਬੀ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 6 ਮੁਲਜ਼ਮਾਂ ਨੇ ਪੁੱਛਗਿੱਛ ਵਿੱਚ ਰਿੰਦਾ ਦਾ ਨਾਮ ਲਿਆ ਹੈ। ਅਜੇ ਕੁਝ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਐਸਪੀ ਨਿਸਾਰ ਨੇ ਅੱਗੇ ਦੱਸਿਆ ਕਿ ਸੰਜੇ ਬਿਆਨੀ ਦੀ ਹੱਤਿਆ ਫਿਰੌਤੀ ਅਤੇ ਪੈਸਿਆਂ ਦੇ ਲੈਣ-ਦੇਣ ਕਾਰਨ ਹੋਈ ਸੀ। ਸਾਲ 2019 ‘ਚ ਅੱਤਵਾਦੀ ਰਿੰਦਾ ਨੇ ਆਪਣੇ ਗੁੰਡਿਆਂ ਰਾਹੀਂ ਬਿਲਡਰ ਸੰਜੇ ਬਿਆਨੀ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ ਪਰ ਬਿਆਨੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਨਾਰਾਜ਼ ਹੋ ਕੇ ਰਿੰਦਾ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਬਿਆਨੀ ਦਾ ਕਤਲ ਕਰ ਦਿੱਤਾ। ਨਾਂਦੇੜ ਪੁਲਸ ਇਸ ਗੱਲ ਦੀ ਜਾਂਚ ‘ਚ ਜੁਟੀ ਹੋਈ ਹੈ ਕਿ ਫਿਰੌਤੀ ਦੀ ਰਕਮ ਅੱਤਵਾਦੀ ਗਤੀਵਿਧੀਆਂ ‘ਚ ਵਰਤੀ ਜਾ ਰਹੀ ਸੀ ਜਾਂ ਨਹੀਂ।

2016 ‘ਚ ਨਾਂਦੇੜ ‘ਚ ਰਿੰਦਾ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਸੀ। ਆਪਣੇ ਭਰਾ ਦੇ ਖੂਨ ਦਾ ਬਦਲਾ ਲੈਣ ਲਈ ਉਸ ਨੇ ਦੋ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 2016 ਤੋਂ 2019 ਦਰਮਿਆਨ ਰਿੰਦਾ ਨੇ ਆਪਣੇ ਗੁੰਡਿਆਂ ਰਾਹੀਂ ਕਈ ਲੋਕਾਂ ਤੋਂ ਕਰੋੜਾਂ ਰੁਪਏ ਦੀ ਜਬਰੀ ਵਸੂਲੀ ਕੀਤੀ ਸੀ।

ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਚੰਡੀਗੜ੍ਹ ਪੁਲੀਸ ਵੱਲੋਂ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਚਾਰ ਕੇਸ ਦਰਜ ਹਨ। ਰਿੰਦਾ ਨੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਿਆਂ ਸੈਕਟਰ 11 ਦੇ ਐਸਐਚਓ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਵਿਦਿਆਰਥੀ ਰਾਜਨੀਤੀ ਵਿਚ ਸਰਗਰਮ ਭਾਗੀਦਾਰ ਸੀ।

ਰਿੰਦਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਵਸਨੀਕ ਹੈ। 11 ਸਾਲ ਦੀ ਉਮਰ ਵਿੱਚ, ਰਿੰਦਾ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿੱਚ ਸ਼ਿਫਟ ਹੋ ਗਿਆ ਸੀ। ਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ ਤਰਨਤਾਰਨ ਵਿੱਚ 18 ਸਾਲ ਦੀ ਉਮਰ ਵਿੱਚ ਪਰਿਵਾਰਕ ਝਗੜੇ ਕਾਰਨ ਆਪਣੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ। ਉਸਦੇ ਖਿਲਾਫ ਵਜ਼ੀਰਾਬਾਦ ਅਤੇ ਵਿਮੰਤਲ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਆਦਿ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ। 2016 ਵਿੱਚ ਦੋ ਕੇਸ ਦਰਜ ਹੋਏ ਸਨ ਅਤੇ ਦੋਵਾਂ ਵਿੱਚ ਰਿੰਦਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੈਂਗਸਟਰਾਂ ਦੀਆਂ ਧਮਕੀਆਂ ਵਿਚਾਲੇ ਮਨਕੀਰਤ ਔਲਖ ਨੇ ਹੰਸਾਲੀ ਸਾਹਿਬ ‘ਚ ਮੱਥਾ ਟੇਕਿਆ, ਵਧਾਈ ਗਈ ਸੁਰੱਖਿਆ

ਮੂਸੇਵਾਲਾ ਤੋਂ ਬਿਨਾਂ 3 ਦਿਨਾਂ ਤੋਂ ਨਹੀਂ ਖਾ ਰਹੇ ਉਸ ਦੇ ਪਾਲਤੂ ਕੁੱਤੇ; ਸਿੱਧੂ ਨੂੰ ਮਿਲਣ ਦੀ ਉਮੀਦ ‘ਚ ਮੇਨਗੇਟ ‘ਤੇ ਟਿਕੀਆਂ ਨਜ਼ਰਾਂ