- ਛੱਤੀਸਗੜ੍ਹ ‘ਚ ਨਕਸਲੀਆਂ ਨੇ ਕੀਤਾ IED ਧਮਾਕਾ,
- ਹਮਲੇ ‘ਚ ਹੋਏ 11 ਜਵਾਨ ਸ਼ਹੀਦ,
- ਸ਼ਹੀਦਾਂ ‘ਚ 10 ਡੀਆਰਜੀ ਜਵਾਨ ਅਤੇ ਇੱਕ ਡਰਾਈਵਰ ਸ਼ਾਮਿਲ
- ਮੀਂਹ ‘ਚ ਫਸੇ ਸੁਰੱਖਿਆ ਬਲਾਂ ਨੂੰ ਬਚਾਉਣ ਜਾ ਰਹੇ ਸੀ
ਛੱਤੀਸਗੜ੍ਹ, 26 ਅਪ੍ਰੈਲ 2023 – ਬੁੱਧਵਾਰ ਨੂੰ ਛੱਤੀਸਗੜ੍ਹ ਦੇ ਦਾਂਤੇਵਾੜਾ ‘ਚ ਨਕਸਲੀ ਹਮਲੇ ‘ਚ 10 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ। ਇਹ ਜਵਾਨ ਜ਼ਿਲ੍ਹਾ ਰਿਜ਼ਰਵ ਗਾਰਡ (DRG) ਯੂਨਿਟ ਨਾਲ ਸਬੰਧਤ ਸਨ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਵਾਹਨ ਦੇ ਡਰਾਈਵਰ ਦੀ ਵੀ ਹਮਲੇ ‘ਚ ਮੌਤ ਹੋ ਗਈ ਹੈ। ਉਨ੍ਹਾਂ ਦੀ ਟੀਮ ਮੀਂਹ ਵਿੱਚ ਫਸੇ ਸੁਰੱਖਿਆ ਬਲਾਂ ਨੂੰ ਬਚਾਉਣ ਲਈ ਜਾ ਰਹੀ ਸੀ। ਇਸ ਦੌਰਾਨ ਨਕਸਲੀਆਂ ਨੇ ਪੁਲਿਸ ਮੁਲਾਜ਼ਮਾਂ ਦੀ ਗੱਡੀ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ।
ਇਹ ਹਮਲਾ ਦਾਂਤੇਵਾੜਾ ਜ਼ਿਲ੍ਹੇ ਦੇ ਅਰਨਪੁਰ ਥਾਣਾ ਖੇਤਰ ਦੇ ਅਧੀਨ ਅਰਨਪੁਰ-ਸਮੇਲੀ ਵਿਚਕਾਰ ਹੋਇਆ। ਸੂਤਰਾਂ ਮੁਤਾਬਕ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਵੀ ਹੋਈ ਹੈ। ਇਸ ਮੁਕਾਬਲੇ ਦੌਰਾਨ ਮਾਓਵਾਦੀਆਂ ਨੇ ਗੱਡੀ ‘ਤੇ ਬੰਬ ਸੁੱਟਿਆ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਹਮਲੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਕਿਹਾ- ਸ਼ਹੀਦਾਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ। ਨਕਸਲੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ ਹੈ।