UGC-NET, CSIR-NET ਅਤੇ NCET ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਐਲਾਨ

  • UGC NET ਪ੍ਰੀਖਿਆ 21 ਅਗਸਤ ਤੋਂ 4 ਸਤੰਬਰ ਦੇ ਵਿਚਕਾਰ ਹੋਵੇਗੀ
  • CSIR-UGC NET ਪ੍ਰੀਖਿਆ 25 ਜੁਲਾਈ ਤੋਂ 27 ਜੁਲਾਈ ਦੇ ਵਿਚਕਾਰ ਹੋਵੇਗੀ
  • NCET ਦੀ ਪ੍ਰੀਖਿਆ 10 ਜੁਲਾਈ ਨੂੰ ਹੋਵੇਗੀ
  • ਸਾਰੀਆਂ ਪ੍ਰੀਖਿਆਵਾਂ ਆਨਲਾਈਨ ਹੋਣਗੀਆਂ

ਨਵੀਂ ਦਿੱਲੀ, 29 ਜੂਨ 2024 – ਨੈਸ਼ਨਲ ਟੈਸਟਿੰਗ ਏਜੰਸੀ ਨੇ UGC-NET, CSIR-NET ਅਤੇ NCET ਪ੍ਰੀਖਿਆਵਾਂ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਇਹ ਪ੍ਰੀਖਿਆ 10 ਜੁਲਾਈ ਤੋਂ 4 ਸਤੰਬਰ ਤੱਕ ਹੋਵੇਗੀ। ਇਹ ਸਾਰੀਆਂ ਪ੍ਰੀਖਿਆਵਾਂ ਆਨਲਾਈਨ ਹੋਣਗੀਆਂ। ਇਸ ਤੋਂ ਪਹਿਲਾਂ ਯੂਜੀਸੀ-ਨੈੱਟ ਦਾ ਟੈਸਟ ਪੈੱਨ ਅਤੇ ਪੇਪਰ ਵਿੱਚ ਲਿਆ ਜਾਂਦਾ ਸੀ।

UGC NET ਪ੍ਰੀਖਿਆ 21 ਅਗਸਤ ਤੋਂ 4 ਸਤੰਬਰ ਦੇ ਵਿਚਕਾਰ ਹੋਣੀ ਹੈ। ਇਸ ਦੇ ਨਾਲ ਹੀ, ਸੰਯੁਕਤ CSIR-UGC NET ਪ੍ਰੀਖਿਆ 25 ਜੁਲਾਈ ਤੋਂ 27 ਜੁਲਾਈ ਦੇ ਵਿਚਕਾਰ ਹੋਵੇਗੀ। ਜਦਕਿ NCET ਦੀ ਪ੍ਰੀਖਿਆ 10 ਜੁਲਾਈ ਨੂੰ ਹੋਵੇਗੀ।

NTA ਨੇ 21 ਜੂਨ ਨੂੰ CSIR UGC NET ਪ੍ਰੀਖਿਆ ਮੁਲਤਵੀ ਕਰ ਦਿੱਤੀ ਸੀ। ਇਹ ਪ੍ਰੀਖਿਆ 25 ਤੋਂ 27 ਜੂਨ ਦਰਮਿਆਨ ਹੋਣੀ ਸੀ। ਪ੍ਰੀਖਿਆ ਮੁਲਤਵੀ ਕਰਨ ਦਾ ਕਾਰਨ ਸਾਧਨਾਂ ਦੀ ਘਾਟ ਦੱਸਿਆ ਗਿਆ ਸੀ। ਇਸ ਦੇ ਨਾਲ ਹੀ 19 ਜੂਨ ਨੂੰ NTA ਨੇ ਬੇਨਿਯਮੀਆਂ ਦੇ ਡਰੋਂ UGC NET ਦੀ ਪ੍ਰੀਖਿਆ ਰੱਦ ਕਰ ਦਿੱਤੀ ਸੀ, ਜਦਕਿ ਪੇਪਰ ਇੱਕ ਦਿਨ ਪਹਿਲਾਂ 18 ਜੂਨ ਨੂੰ ਹੋਇਆ ਸੀ। ਇਸ ਤੋਂ ਪਹਿਲਾਂ ਨੈਸ਼ਨਲ ਕਾਮਨ ਐਂਟਰੈਂਸ ਟੈਸਟ (ਐਨਸੀਈਟੀ) 12 ਜੂਨ ਨੂੰ ਲਿਆ ਗਿਆ ਸੀ, ਜੋ ਸ਼ਾਮ ਨੂੰ ਹੀ ਰੱਦ ਕਰ ਦਿੱਤਾ ਗਿਆ ਸੀ।

19 ਜੂਨ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੂੰ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਤੋਂ ਪ੍ਰੀਖਿਆ ਵਿੱਚ ਬੇਨਿਯਮੀਆਂ ਬਾਰੇ ਜਾਣਕਾਰੀ ਮਿਲੀ ਸੀ। ਸਿੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਪਹਿਲੀ ਨਜ਼ਰ ‘ਚ ਇਹ ਸੰਕੇਤ ਮਿਲਦਾ ਹੈ ਕਿ ਪ੍ਰੀਖਿਆ ਕਰਵਾਉਣ ‘ਚ ਇਮਾਨਦਾਰੀ ਨਹੀਂ ਰੱਖੀ ਗਈ ਸੀ।

ਇਸ ਤੋਂ ਬਾਅਦ, ਸਿੱਖਿਆ ਮੰਤਰਾਲੇ ਨੇ ਪ੍ਰੀਖਿਆ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੂੰ ਇਸ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਸਨ। ਕੇਂਦਰ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।

ਯੂਜੀਸੀ ਨੈੱਟ ਪ੍ਰੀਖਿਆ ਪੀਐਚਡੀ ਦੇ ਦਾਖਲੇ, ਜੂਨੀਅਰ ਰਿਸਰਚ ਫੈਲੋਸ਼ਿਪ ਯਾਨੀ ਜੇਆਰਐਫ ਅਤੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਲਈ ਕਰਵਾਈ ਜਾਂਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟੀ-20 ਵਿਸ਼ਵ ਕੱਪ ਫਾਈਨਲ: ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗੀ ਖ਼ਿਤਾਬੀ ਟੱਕਰ

ਗ੍ਰੇਟਰ ਨੋਇਡਾ ‘ਚ ਕੰਧ ਡਿੱਗਣ ਨਾਲ 8 ਬੱਚੇ ਮਲਬੇ ਹੇਠਾਂ ਆਏ, ਤਿੰਨ ਦੀ ਮੌਤ