- LPG ਗੈਸ ਸਿਲੰਡਰ ਦੀ ਕੀਮਤ ‘ਚ ਕਮੀ,
- ਵਪਾਰਕ ਗੈਸ ਸਿਲੰਡਰ ਦੀ ਕੀਮਤ 83.50 ਰੁਪਏ ਘਟਾਈ ਗਈ,
- ਪਹਿਲਾਂ ਇਹ ਸਿਲੰਡਰ 1856.50 ਰੁਪਏ ‘ਚ ਮਿਲਦਾ ਸੀ,
- ਹੁਣ ਇਹ ਸਿਲੰਡਰ 1773 ਰੁਪਏ ‘ਚ ਮਿਲਿਆ ਕਰੇਗਾ,
- ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ
ਨਵੀਂ ਦਿੱਲੀ,1 ਜੂਨ 2023 – 1 ਜੂਨ ਨੂੰ ਮਹੀਨੇ ਦੇ ਪਹਿਲੇ ਹੀ ਦਿਨ ਹੀ LPG ਸਿਲੰਡਰ ਦੀ ਕੀਮਤ ‘ਚ ਵੱਡੀ ਕਟੌਤੀ ਕੀਤੀ ਗਈ ਹੈ। 19 ਕਿਲੋਗ੍ਰਾਮ ਦੇ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 83.50 ਰੁਪਏ ਘੱਟ ਗਈ ਹੈ।
ਸਰਕਾਰੀ ਤੇਲ ਕੰਪਨੀਆਂ (OMCs) ਵੱਲੋਂ ਜਾਰੀ ਕੀਤੀ ਗਈ ਕੀਮਤ ਮੁਤਾਬਕ ਵਪਾਰਕ ਗੈਸ ਸਿਲੰਡਰ ਦੀ ਕੀਮਤ ਵਿੱਚ 83.50 ਰੁਪਏ ਦੀ ਕਮੀ ਆਈ ਹੈ। 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਲਈ ਹੁਣ 1773 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਸਿਲੰਡਰ 1856.50 ਰੁਪਏ ਦਾ ਸੀ। ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹਾਲਾਂਕਿ ਘਰੇਲੂ ਗੈਸ ਸਿਲੰਡਰ ਪਹਿਲੀ ਕੀਮਤ ‘ਤੇ ਹੀ ਮਿਲੇਗਾ।