ਨਵੀਂ ਦਿੱਲੀ, 19 ਜੁਲਾਈ 2022 – ਅੱਜ ਨੂਪੁਰ ਸ਼ਰਮਾ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਉਸ ਨੂੰ ਅੰਤਰਿਮ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਨੂਪੁਰ ਸ਼ਰਮਾ ਦੀ ਗ੍ਰਿਫਤਾਰੀ ‘ਤੇ 10 ਅਗਸਤ ਤੱਕ ਰੋਕ ਲਗਾ ਦਿੱਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ ਉਸੇ ਦਿਨ ਹੋਵੇਗੀ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ (ਜਿੱਥੇ ਵੀ ਐਫਆਈਆਰ ਦਰਜ ਹੈ) ਨੂੰ ਨੋਟਿਸ ਜਾਰੀ ਕੀਤੇ ਹਨ। ਅਦਾਲਤ ‘ਚ ਨੂਪੁਰ ਸ਼ਰਮਾ ਦੇ ਵਕੀਲ ਨੇ ਕਿਹਾ ਕਿ ਨੂਪੁਰ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਵੱਖ-ਵੱਖ ਰਾਜਾਂ ਵਿੱਚ 9 ਐਫਆਈਆਰਜ਼ ਦਾ ਸਾਹਮਣਾ ਕਰ ਰਹੀ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਬਾਰੇ ਆਪਣੀ ਟਿੱਪਣੀ ਲਈ ਸੁਪਰੀਮ ਕੋਰਟ ਵਿੱਚ ਮੁੜ ਅਰਜ਼ੀ ਦਿੱਤੀ ਸੀ। ਇਸ ‘ਤੇ ਮੰਗਲਵਾਰ ਨੂੰ ਸੁਣਵਾਈ ਹੋਈ।
ਆਪਣੀ ਅਰਜ਼ੀ ਵਿੱਚ ਨੁਪਰ ਨੇ ਕਿਹਾ ਸੀ ਕਿ ਸੁਪਰੀਮ ਕੋਰਟ (ਆਖਰੀ ਸੁਣਵਾਈ) ਦੀਆਂ ਟਿੱਪਣੀਆਂ ਤੋਂ ਬਾਅਦ ਉਸ ਦੀ ਜਾਨ ਨੂੰ ਖਤਰਾ ਵਧ ਗਿਆ ਹੈ। ਨੂਪੁਰ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਗ੍ਰਿਫਤਾਰੀ ‘ਤੇ ਰੋਕ ਲਗਾਈ ਜਾਵੇ ਅਤੇ ਨਾਲ ਹੀ ਸਾਰੀਆਂ ਐੱਫ.ਆਈ.ਆਰਜ਼ ਨੂੰ ਦਿੱਲੀ ਟਰਾਂਸਫਰ ਕੀਤਾ ਜਾਵੇ ਅਤੇ ਇਕੱਠੇ ਸੁਣਵਾਈ ਕੀਤੀ ਜਾਵੇ।
ਨੂਪੁਰ ਦੇ ਵਕੀਲ ਮਨਿੰਦਰ ਸਿੰਘ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਜਦੋਂ ਤੋਂ ਦਿੱਲੀ ‘ਚ ਪਹਿਲੀ ਐੱਫ.ਆਈ.ਆਰ. ਦਰਜ ਕੀਤੀ ਹੋਈ ਤਾਂ ਬਾਕੀ ਐਫਆਈਆਰਜ਼ ਵੀ ਇਸੇ ਪ੍ਰੋਗਰਾਮ ਬਾਰੇ ਸਨ। ਅਜਿਹੇ ‘ਚ ਦਿੱਲੀ ‘ਚ ਸਿਰਫ ਇਕ ਐੱਫ.ਆਈ.ਆਰ ਦਰਜ ਕੀਤੀ ਗਈ ਹੈ, ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ, ਬਾਕੀ ਸਾਰੀਆਂ ਐੱਫ.ਆਈ.ਆਰ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਇਸ ਦੇ ਨਾਲ ਹੀ ਜੇਕਰ ਉਸੇ ਬਿਆਨ ਨਾਲ ਕੋਈ ਨਵੀਂ ਐੱਫ.ਆਈ.ਆਰ. ਦਰਜ ਨਾ ਹੋਵੇ ਉਸ ‘ਤੇ ਵੀ ਰੋਕ ਲਾਈ ਜਾਣੀ ਚਾਹੀਦੀ ਹੈ। ਅੱਗੇ ਵਕੀਲ ਨੇ ਕਿਹਾ ਕਿ ਕੋਈ ਗ੍ਰਿਫਤਾਰੀ ਨਹੀਂ ਕੀਤੀ ਜਾਣੀ ਚਾਹੀਦੀ। ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਨੂਪੁਰ ਦੀ ਸੁਰੱਖਿਆ ਯਕੀਨੀ ਬਣਾਵੇ।
ਇਸ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਸਿਰਫ ਇਹ ਦੇਖਾਂਗੇ ਕਿ ਤੁਸੀਂ ਕਾਨੂੰਨੀ ਉਪਚਾਰਾਂ ਤੋਂ ਵਾਂਝੇ ਨਾ ਰਹੋ। ਸੁਪਰੀਮ ਕੋਰਟ ਨੇ ਅੱਗੇ ਪੁੱਛਿਆ ਕਿ ਕੀ ਤੁਸੀਂ ਦਿੱਲੀ ਹਾਈ ਕੋਰਟ ਜਾਣਾ ਚਾਹੁੰਦੇ ਹੋ?