ਓਮਾਨ ਦੇ ਤੱਟ ‘ਤੇ ਪਲਟਿਆ ਤੇਲ ਟੈਂਕਰ, 13 ਭਾਰਤੀਆਂ ਸਮੇਤ 16 ਚਾਲਕ ਦਲ ਦੇ ਮੈਂਬਰ ਲਾਪਤਾ

  • ਯਮਨ ਦੇ ਅਦਨ ਬੰਦਰਗਾਹ ਵੱਲ ਜਾਂਦੇ ਸਮੇਂ ਹਾਦਸਾ ਹੋਇਆ

ਨਵੀਂ ਦਿੱਲੀ, 17 ਜੁਲਾਈ 2024 – ਓਮਾਨ ਨੇੜੇ ਸਮੁੰਦਰ ਵਿੱਚ ਇੱਕ ਤੇਲ ਟੈਂਕਰ ਪਲਟ ਗਿਆ। ਜਹਾਜ਼ ਵਿੱਚ 13 ਭਾਰਤੀ ਅਤੇ 3 ਸ਼੍ਰੀਲੰਕਾਈ ਸਮੇਤ ਕੁੱਲ 16 ਕਰੂ ਮੈਂਬਰ ਸਵਾਰ ਸਨ। ਇਹ ਸਾਰੇ ਲਾਪਤਾ ਹਨ। ਇਹ ਘਟਨਾ ਸੋਮਵਾਰ (15 ਜੁਲਾਈ) ਨੂੰ ਵਾਪਰੀ। ਹੁਣ ਪਤਾ ਲੱਗਾ ਹੈ ਕਿ ਜਹਾਜ਼ ਵਿਚ 13 ਭਾਰਤੀ ਸਵਾਰ ਸਨ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੈਰੀਟਾਈਮ ਸੇਫਟੀ ਸੈਂਟਰ ਮੁਤਾਬਕ ਪ੍ਰੇਸਟੀਜ ਫਾਲਕਨ ਨਾਂ ਦਾ ਤੇਲ ਟੈਂਕਰ ਦੁਬਈ ਦੇ ਹਮਰੀਆ ਬੰਦਰਗਾਹ ਤੋਂ ਰਵਾਨਾ ਹੋਇਆ ਸੀ। ਇਹ ਯਮਨ ਦੇ ਅਦਨ ਬੰਦਰਗਾਹ ਵੱਲ ਜਾ ਰਿਹਾ ਸੀ। ਤੇਲ ਟੈਂਕਰ ਡੂਕਮ ਦੇ ਬੰਦਰਗਾਹ ਸ਼ਹਿਰ ਨੇੜੇ ਰਾਸ ਮਦਰਕਾਹ ਤੋਂ 25 ਨੌਟੀਕਲ ਮੀਲ ਦੱਖਣ-ਪੂਰਬ ਵਿਚ ਪਲਟ ਗਿਆ। ਚਾਲਕ ਦਲ ਦੇ ਮੈਂਬਰਾਂ ਦੀ ਭਾਲ ਵਿਚ ਦੋ ਦਿਨਾਂ ਤੋਂ ਖੋਜ ਅਤੇ ਬਚਾਅ ਕਾਰਜ ਜਾਰੀ ਹਨ।

ਡੂਕਮ ਪੋਰਟ, ਓਮਾਨ ਦੇ ਦੱਖਣ-ਪੱਛਮੀ ਤੱਟ ‘ਤੇ ਸਥਿਤ, ਦੇਸ਼ ਦੇ ਤੇਲ ਅਤੇ ਗੈਸ ਮਾਈਨਿੰਗ ਪ੍ਰੋਜੈਕਟਾਂ ਲਈ ਇੱਕ ਪ੍ਰਮੁੱਖ ਕੇਂਦਰ ਹੈ। ਇੱਥੇ ਸਥਿਤ ਤੇਲ ਰਿਫਾਇਨਰੀ ਵੱਡੇ ਡੂਕਮ ਉਦਯੋਗਿਕ ਖੇਤਰ ਦਾ ਇੱਕ ਹਿੱਸਾ ਹੈ, ਜੋ ਕਿ ਓਮਾਨ ਦਾ ਸਭ ਤੋਂ ਵੱਡਾ ਅਤੇ ਇੱਕੋ ਇੱਕ ਆਰਥਿਕ ਪ੍ਰੋਜੈਕਟ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਡੁੱਬਣ ਵਾਲੇ ਟੈਂਕਰ ਦੀ ਲੋਕੇਸ਼ਨ ਚਾਰ ਦਿਨ ਪਹਿਲਾਂ ਅਪਡੇਟ ਕੀਤੀ ਗਈ ਸੀ। ਇਹ ਲਗਭਗ 117 ਮੀਟਰ ਲੰਬਾ ਤੇਲ ਉਤਪਾਦ ਟੈਂਕਰ ਹੈ, ਜੋ 2017 ਵਿੱਚ ਬਣਾਇਆ ਗਿਆ ਸੀ। ਆਮ ਤੌਰ ‘ਤੇ ਅਜਿਹੇ ਛੋਟੇ ਟੈਂਕਰ ਛੋਟੇ ਤੱਟਵਰਤੀ ਦੌਰਿਆਂ ਲਈ ਵਰਤੇ ਜਾਂਦੇ ਹਨ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਟੈਂਕਰ ਸਮੁੰਦਰ ਵਿੱਚ ਉਲਟਾ ਡੁੱਬ ਗਿਆ ਹੈ। ਓਮਾਨ ਦੇ ਰੱਖਿਆ ਮੰਤਰਾਲੇ ਦੁਆਰਾ ਚਲਾਏ ਜਾ ਰਹੇ ਸਮੁੰਦਰੀ ਸੁਰੱਖਿਆ ਕੇਂਦਰ ਨੇ ਤੇਲ ਟੈਂਕਰ ਨਾਲ ਸਬੰਧਤ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਜਿਵੇਂ ਕਿ ਟੈਂਕਰ ਸਥਿਰ ਹੈ ਜਾਂ ਨਹੀਂ, ਤੇਲ ਸਮੁੰਦਰ ਵਿੱਚ ਲੀਕ ਹੋ ਰਿਹਾ ਹੈ ਜਾਂ ਨਹੀਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ

ਕੇਂਦਰ ਨੇ ਨੀਤੀ ਆਯੋਗ ਦੀ ਨਵੀਂ ਟੀਮ ਬਣਾਈ, ਪ੍ਰਧਾਨ ਮੰਤਰੀ ਬਣੇ ਰਹਿਣਗੇ ਚੇਅਰਮੈਨ, ਸ਼ਾਹ-ਰਾਜਨਾਥ ਸਮੇਤ 15 ਕੇਂਦਰੀ ਮੰਤਰੀ ਸ਼ਾਮਲ