ਅੰਮ੍ਰਿਤਸਰ, 21 ਮਈ 2022 – ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਫੜੇ ਗਏ ਜਾਫਰ ਰਿਆਜ਼ ਨੂੰ ਹੋਈ ਫੰਡਿੰਗ ਸਬੰਧੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੋਸ਼ੀਆਂ ਦੇ ਬੈਂਕ ਖਾਤਿਆਂ ਦੀ ਵੀ ਜਾਂਚ ਕਰ ਰਿਹਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਈਐਸਆਈ ਨੇ ਹਵਾਲਾ ਰਾਹੀਂ ਉਸ ਦੇ ਬੈਂਕ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਏ ਹਨ।
ਪਤਾ ਲੱਗਾ ਹੈ ਕਿ ਜਾਫਰ ਰਿਆਜ਼ ਦੀ ਇਕ ਭੈਣ ਕੋਲਕਾਤਾ ਵਿਚ ਰਹਿ ਰਹੀ ਹੈ। ਜਾਫਰ ਦੀ ਗ੍ਰਿਫਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਉਸਦੀ ਭੈਣ ‘ਤੇ ਵੀ ਨਜ਼ਰ ਰੱਖ ਰਹੀਆਂ ਹਨ। ਗੌਰਤਲਬ ਹੈ ਕਿ ਐਸ ਐਸ ਓ ਸੀ ਨੇ ਬਿਹਾਰ ਦੇ ਰਿਜਾਜ਼ ਅਤੇ ਸ਼ਮਸ਼ਾਦ ਨੂੰ ਬੁੱਧਵਾਰ ਸ਼ਾਮ ਨੂੰ ਰੇਲਵੇ ਸਟੇਸ਼ਨ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 26 ਸਾਲਾ ਮੁਹੰਮਦ ਸ਼ਮਸ਼ਾਦ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਮਧੇਪੁਰ ਬਲਾਕ ਦੇ ਭੀਜਾ ਥਾਣਾ ਖੇਤਰ ਦੇ ਪਿੰਡ ਭੀਜਾ ਦੀ ਰਹਿਣ ਵਾਲਾ ਹੈ।